ਬੇਰੁਜ਼ਗਾਰ ਅਧਿਆਪਕਾਂ ਨੇ ਲਾਇਆ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਡੇਰਾ

08/18/2019 4:10:32 PM

ਸੰਗਰੂਰ (ਬੇਦੀ, ਯਾਦਵਿੰਦਰ) : ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਨੇ ਅੱਜ ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕੇ ਡੇਰੇ ਲਗਾ ਲਏ ਹਨ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿਚ ਪਹਿਲਾਂ ਸਥਾਨਕ ਸਿਟੀ ਪਾਰਕ ਵਿਚ ਇਕੱਠੇ ਹੋਏ ਇਨ੍ਹਾਂ ਸੰਘਰਸ਼ਕਾਰੀ ਬੇਰੁਜ਼ਗਾਰਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਤੇ ਫਿਰ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਮੰਗਾਂ ਮੰਨੇ ਜਾਣ ਤੱਕ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਸਣੇ ਹੋਰਨਾਂ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 26 ਜੁਲਾਈ ਨੂੰ ਸਿਖਿਆ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਵੀ ਭਰਤੀ ਸਬੰਧੀ ਨਹੀਂ ਵਿਚਾਰਿਆ ਗਿਆ । ਉਹ ਆਪਣੀ ਭਰਤੀ ਸਬੰਧੀ ਸਰਕਾਰ ਨਾਲ ਕਾਫੀ ਵਾਰੀ ਮੀਟਿੰਗਾਂ ਕਰ ਚੁੱਕੇ ਹਨ ਪ੍ਰੰਤੂ ਢਾਈ ਸਾਲ ਸਰਕਾਰ ਦੇ ਬਣਨ ਬਾਅਦ ਵੀ ਅੱਜ ਤੱਕ ਕੋਈ ਭਰਤੀ ਨਹੀਂ ਕੀਤੀ ਗਈ ਜਦ ਕਿ ਸਕੂਲਾਂ ਵਿਚ ਤਕਰੀਬਨ 12 ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ ।

ਸਰਕਾਰ ਅਧਿਆਪਕ ਪੈਦਾ ਕਰਨ ਲਈ ਨਵੀਆਂ ਤੋਂ ਨਵੀਆਂ ਕੰਡੀਸ਼ਨਾਂ ਰੱਖੀ ਜਾ ਰਹੀ ਹੈ ਜਦ ਕਿ ਦੋ ਸਾਲਾਂ ਦੇ ਕੋਰਸ ਈ. ਟੀ. ਟੀ. ਤੋਂ ਬਾਅਦ ਅਧਿਆਪਕ ਯੋਗਤਾ ਟੈਸਟ ਨੂੰ ਵੀ ਪਾਸ ਕਰ ਚੁੱਕੇ ਹਨ ਪ੍ਰੰਤੂ ਹੁਣ ਇਕ ਨਵਾਂ ਨਾਦਰਸ਼ਾਹੀ ਫ਼ਰਮਾਨ ਬੀ.ਏ.ਪਾਸ ਯੋਗਤਾ ਭਰਤੀ ਵਿਚ ਲਾਗੂ ਕੀਤੀ ਗਈ ਹੈ ਜੋ ਕਿ ਬੇਰੁਜ਼ਗਾਰ ਈ. ਟੀ. ਟੀ . ਟੈੱਟ ਪਾਸ ਅਧਿਆਪਕਾਂ 'ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ ਅਤੇ ਬਹੁਤ ਜ਼ਿਆਦਾ +2 ਈ. ਟੀ. ਟੀ. ਟੈੱਟ ਪਾਸ ਅਧਿਆਪਕ ਬੇਰੁਜ਼ਗਾਰ ਰਹਿ ਜਾਣਗੇ ਜੋ ਕਿ ਬੇਰੁਜ਼ਗਾਰਾਂ ਨਾਲ ਬੇਇਨਸਾਫੀ ਹੈ ।ਜੋ ਕਿ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਇਹ ਮਨਜ਼ੂਰ ਨਹੀਂ ਹੈ । 

ਇਸ ਲਈ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀ ਨਵੀਂ ਭਰਤੀ ਅਤੇ ਪਹਿਲਾਂ ਦੀ ਤਰ੍ਹਾਂ ਬਣਾਇਆ ਹੋਇਆ ਕਰਟੀਰੀਆ +2 ਈ. ਟੀ. ਟੀ. ਟੈੱਟ ਪਾਸ ਬੇਸ 'ਤੇ ਭਰਤੀ ਕਰਵਾਉਣ ਅਤੇ 21 ਨੂੰ ਲਾਗੂ ਨਾ ਹੋਣ ਤੱਕ ਸਿਖਿਆ ਮੰਤਰੀ ਦੀ ਕੋਠੀ ਅੱਗੇ ਡਟੇ ਰਹਿਣਗੇ। ਇਸ ਦੌਰਾਨ ਜ਼ਿਲਾ ਸੰਗਰੂਰ ਪ੍ਰਧਾਨ ਰਣਜੀਤ ਸੰਗਰੂਰ ਦੀਪ ਬਨਾਰਸੀ, ਬਲਕਾਰ , ਮਨੀ ਸੰਗਰੂਰ , ਜਰਨੈਲ ਸੰਗਰੂਰ , ਗੁਰਸਿਮ੍ਰਤ ,ਹਰਮਨ, ਰਾਜੀਵ ਆਦਿ ਮੌਜੂਦ ਸਨ ।


Gurminder Singh

Content Editor

Related News