ਅਧਿਆਪਕਾਂ ਦੀ ਭੁੱਖ ਹੜਤਾਲ 12ਵੇਂ ਦਿਨ ਵੀ ਜਾਰੀ

03/02/2018 4:54:12 AM

ਫਗਵਾੜਾ, (ਰੁਪਿੰਦਰ ਕੌਰ)- ਫਗਵਾੜਾ ਬਲਾਕ ਦੇ ਸਮੂਹ ਅਧਿਆਪਕ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਤੇ ਹੋਰ ਭੱਖਦੀਆਂ ਮੰਗਾਂ ਨੂੰ ਲੈ ਕੇ ਬੀ. ਪੀ. ਈ. ਓ. ਦਫਤਰ ਫਗਵਾੜਾ ਵਿਖੇ ਲੜੀਵਾਰ ਭੁੱਖ ਹੜਤਾਲ 'ਤੇ ਹਨ । ਅੱਜ 12ਵੇਂ ਦਿਨ ਭੁਖ ਹੜਤਾਲ 'ਤੇ ਬਲਵਿੰਦਰ ਕੌਰ, ਰਕੇਸ਼ ਕੁਮਾਰੀ, ਕਮਲਜੀਤ ਕੌਰ, ਕਮਲਦੀਪ ਕੌਰ ਸੈਣੀ, ਰੁਪਿੰਦਰ ਕੌਰ ਅਧਿਆਪਕ ਸਾਥੀ ਬੈਠੇ ਹਨ । ਅੱਜ ਦੇ ਧਰਨੇ 'ਚ ਜਰਨੈਲ ਨੰਗਲ ਲੋਕ ਇਨਸਾਫ ਪਾਰਟੀ ਲੀਡਰ ਵੀ ਪਹੁੰਚੇ ਤੇ ਅਧਿਆਪਕਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਜਾਣਿਆ ਅਤੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਗੂੰਗੀ ਬੋਲੀ ਸਰਕਾਰ ਤਕ ਤੁਹਾਡੀ ਆਵਾਜ਼ ਪਹੁੰਚਣ 'ਚ ਮੈਂ ਅਤੇ ਮੇਰੀ ਪਾਰਟੀ ਦਾ ਹਰ ਇਕ ਵਰਕਰ ਤੁਹਾਡੇ ਨਾਲ ਖੜ੍ਹਾ ਹੈ, ਜਦੋਂ ਵੀ ਮੇਰੀ ਲੋੜ ਪਵੇ ਮੈਂ ਹਾਜ਼ਰ ਹੋ ਜਾਵਾਂਗਾ। ਇਸ ਸਮੇਂ ਸਮੂਹ ਅਧਿਆਪਕ ਵਰਗ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਯੋਗ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ । 
ਇਸ ਮੌਕੇ ਸਰਤਾਜ ਸਿੰਘ ਚੀਮਾ, ਰਵਿੰਦਰ ਕੁਮਾਰ, ਕਮਲਜੀਤ ਸਿੰਘ, ਪ੍ਰੇਮਪਾਲ, ਹਰਪ੍ਰੀਤ ਗੁਰਾਇਆ, ਹੰਸ ਰਾਜ ਬੰਗੜ, ਗੌਰਵ ਰਾਠੌਰ, ਜਗਦੀਸ਼ ਸਿੰਘ, ਕਰਨੈਲ ਸੰਧੂ, ਪਵਨ ਕੁਮਾਰ, ਜਬਰਜੰਗ ਸਿੰਘ ਆਦਿ ਹਾਜ਼ਰ ਸਨ ।


Related News