ਕਿਸੇ ਹੋਰ ਦੀ ਥਾਂ ਪੇਪਰ ਦਿੰਦਾ ''ਮੁੰਨਾ ਭਾਈ'' ਕਾਬੂ
Sunday, Jan 19, 2020 - 02:09 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੀ ਅਕਾਲ ਅਕੈਡਮੀ ਵਿਖੇ ਚੱਲ ਰਹੇ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਕਿਸੇ ਹੋਰ ਦੀ ਜਗ੍ਹਾ ਪੇਪਰ ਦਿੰਦੇ ਵਿਅਕਤੀ ਨੂੰ ਅਮਲੇ ਨੇ ਕਾਬੂ ਕਰ ਲਿਆ। ਉਕਤ ਦੀ ਪਛਾਣ ਭਜਨ ਸਿੰਘ ਪੁੱਤਰ ਨਰਾਇਣ ਸਿੰਘ ਪਿੰਡ ਲਾਲੋਵਾਲ ਜ਼ਿਲਾ ਫਾਜ਼ਿਲਕਾ ਵਜੋਂ ਹੋਈ। ਭਜਨ ਸਿੰਘ ਬਲਜਿੰਦਰ ਕੰਬੋਜ ਪੁੱਤਰ ਰਮੇਸ਼ ਕੁਮਾਰ ਵਾਸੀ ਲਾਧੂਕਾ ਮੰਡੀ ਜ਼ਿਲਾ ਫਾਜ਼ਿਲਕਾ ਦੀ ਜਗ੍ਹਾ ਪੇਪਰ ਦੇ ਰਿਹਾ ਸੀ, ਜਿਸ ਨੂੰ ਅਮਲੇ ਨੇ ਕਾਬੂ ਕਰ ਲਿਆ। ਅਮਲੇ ਨੇ ਵਿਦਿਆਰਥੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਹੈ।