ਪੁਲਸ ਨਾਕੇ ''ਤੇ ਟਾਸਕ ਫੋਰਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਥਾਣੇਦਾਰ, ਜਾਣੋ ਕੀ ਹੈ ਵਜ੍ਹਾ
Wednesday, Jun 17, 2020 - 06:36 PM (IST)
ਬਠਿੰਡਾ (ਵਰਮਾ) : ਸਪੈਸ਼ਲ ਟਾਸਕ ਫੋਰਸ ਨੇ ਨਾਕਾਬੰਦੀ ਦੌਰਾਨ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਸਦਾ ਸਾਥੀ ਫਰਾਰ ਹੋ ਗਿਆ। ਸਪੈਸ਼ਲ ਟਾਸਕ ਫੋਰਸ ਨੇ ਮੁਲਜ਼ਮ ਥਾਣੇਦਾਰ ਅਤੇ ਉਸਦੇ ਦੂਸਰੇ ਸਾਥੀ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਟੀ. ਐੱਫ. ਬਠਿੰਡਾ ਦੇ ਡੀ. ਐੱਸ. ਪੀ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ. ਟੀਮ ਵੱਲੋਂ ਨਿਊ ਕੈਲਾਸ਼ ਨਗਰ ਅਬੋਹਰ ਬਾਈਪਾਸ 'ਤੇ ਨਾਕਾਬੰਦੀ ਕਰਕੇ ਸ਼ੱਕੀ ਲੋਕਾਂ ਦੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਦਹਿਲਾਉਣ ਵਾਲੀ ਘਟਨਾ, ਨਵ-ਵਿਆਹੇ ਮੁੰਡੇ ਸਣੇ ਸਕੇ ਭਰਾ ਦਾ ਕਤਲ, ਲਾਸ਼ਾਂ ਨਾਲ ਵੀ ਦਰਿੰਦਗੀ
ਇਸ ਦੌਰਾਨ ਕੈਲਾਸ਼ ਨਗਰ ਵੱਲੋਂ ਇਕ ਸਵਿਫਟ ਡਿਜ਼ਾਇਰ ਕਾਰ ਨਿਕਲੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਿਸ 'ਤੇ ਡਰਾਈਵਰ ਨੇ ਗੱਡੀ ਰੋਕ ਲਈ ਜਦਕਿ ਉਸ ਦੇ ਨਾਲ ਵਾਲੀ ਸੀਟ 'ਤੇ ਬੈਠਾ ਪੰਜਾਬ ਪੁਲਸ ਦਾ ਇਕ ਏ. ਐੱਸ. ਆਈ. ਇਕ ਲਿਫਾਫੇ ਸਮੇਤ ਗੱਡੀ 'ਚੋਂ ਹੇਠਾਂ ਉਤਰਿਆ। ਜਦੋਂ ਪੁਲਸ ਦੀ ਟੀਮ ਉਸ ਏ. ਐੱਸ. ਆਈ. ਤੋਂ ਪੁੱਛਗਿੱਛ ਕਰਨ ਲੱਗੀ ਤਾਂ ਮੌਕੇ ਦਾ ਫਾਇਦਾ ਉਠਾ ਕੇ ਦੂਸਰਾ ਵਿਅਕਤੀ ਕਾਰ ਭਜਾ ਕੇ ਲੈ ਗਿਆ। ਜਦਕਿ ਏ. ਐੱਸ. ਆਈ. ਦੇ ਹੱਥ 'ਚ ਫੜ੍ਹੇ ਲਿਫਾਫੇ 'ਚੋਂ ਤਲਾਸ਼ੀ ਲੈਣ 'ਤੇ 30 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ਲੁਧਿਆਣਾ ''ਚ ਸ਼ਰਮਿੰਦਗੀ ਭਰੀ ਘਟਨਾ, ਬੱਚਿਆਂ ਦੇ ਸਾਹਮਣੇ ਲੁੱਟੀ ਮਾਂ ਦੀ ਆਬਰੂ
ਬਾਅਦ ਵਿਚ ਉਕਤ ਏ. ਐੱਸ. ਆਈ. ਬੇਅੰਤ ਸਿੰਘ ਵਾਸੀ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜੋ ਕਿ ਪੁਲਸ ਲਾਈਨ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਸੀ। ਪੁਲਸ ਨੇ ਜਦੋਂ ਕਾਰ ਲੈ ਕੇ ਫ਼ਰਾਰ ਹੋਏ ਮੁਲਜ਼ਮ ਬਾਰੇ ਪੁੱਛ ਪੜਤਾਲ ਕੀਤੀ ਤਾਂ ਉਸਦਾ ਨਾਮ ਵਾਸੀ ਪਿੰਡ ਕੱਖਾਂਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਤਾ ਲੱਗਾ। ਉਸ ਨੇ ਦੱਸਿਆ ਕਿ ਇਹ ਹੈਰੋਇਨ ਉਹ ਨਿਤਨ ਕੁਮਾਰ ਉਰਫ਼ ਵਾਸੂ ਵਾਸੀ ਨਿਊ ਕੈਲਾਸ਼ ਨਗਰ ਅਬੋਹਰ ਤੋਂ ਆਪਣੇ ਪੀਣ ਅਤੇ ਵੇਚਣ ਲਈ ਲਿਆਏ ਸਨ। ਡੀ. ਐੱਸ. ਪੀ . ਗੁਰਸ਼ਰਨ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਨੇ ਫ਼ੜ੍ਹੀ ਰਫ਼ਤਾਰ, 14 ਨਵੇਂ ਮਾਮਲਿਆਂ ਦੀ ਪੁਸ਼ਟੀ