ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਲੰਗਰ ਹਾਲ ''ਚੋਂ ਪਰਸ ਹੋਇਆ ਚੋਰੀ
Monday, Jan 06, 2020 - 11:24 AM (IST)
ਤਰਨਤਾਰਨ (ਜ. ਬ.) : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਲੰਗਰ ਹਾਲ 'ਚੋਂ ਪਰਸ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਸ ਚੋਰੀ ਕਰਨ ਵਾਲੀ ਕਰੀਬ 35 ਸਾਲਾਂ ਦੀ ਔਰਤ ਲੰਗਰ ਹਾਲ 'ਚ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਚੋਰ ਔਰਤ ਦੀ ਪਛਾਣ ਅਤੇ ਭਾਲ ਕਰਨ 'ਚ ਲੱਗੇ ਹੋਏ ਹਨ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਵਲੀਪੁਰ ਦੀ ਰਾਜ ਕੌਰ ਪਤਨੀ ਕਾਬਲ ਸਿੰਘ ਅਤੇ ਉਸ ਦੀ ਭਾਣਜੀ ਕਰਨਦੀਪ ਕੌਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਲੰਗਰ ਹਾਲ ਪ੍ਰਸ਼ਾਦਾ ਛਕਣ ਗਈਆਂ। ਲੰਗਰ ਛਕਣ ਤੋਂ ਬਾਅਦ ਉਹ ਸੇਵਾ ਕਰਨ ਲੱਗ ਪਈਆਂ ਅਤੇ ਆਪਣਾ ਪਰਸ ਨਾਲ ਹੀ ਟੰਗੇ ਹੈਂਗਰਾਂ 'ਚ ਰੱਖ ਦਿੱਤਾ। ਉਸੇ ਵੇਲੇ ਮੌਕਾ ਤਾੜਕੇ ਇਕ ਔਰਤ ਨੇ ਬਿਸਕੁਟੀ ਰੰਗ ਦਾ ਪਰਸ ਚੋਰੀ ਕਰ ਲਿਆ। ਪੀੜਤ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਰਸ 'ਚ ਜ਼ਰੂਰੀ ਕਾਗਜ਼ਾਤ, 1000 ਰੁਪਏ ਨਕਦ ਅਤੇ ਮੋਬਾਇਲ ਸਨ।