ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 34 ਹੋਰ ਲੋਕਾਂ ਨੇ ਤੋਡ਼ਿਆ ਦਮ

Saturday, Aug 01, 2020 - 04:20 PM (IST)

ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 34 ਹੋਰ ਲੋਕਾਂ ਨੇ ਤੋਡ਼ਿਆ ਦਮ

ਤਰਨਤਾਰਨ (ਰਾਜੂ) : ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਅੱਜ ਚੜ੍ਹਦੀ ਸਵੇਰ 34 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।। ਹੁਣ ਤੱਕ ਤਰਨਤਾਰਨ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 57 ਹੋ ਚੁੱਕੀ ਹੈ। 
PunjabKesariਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ
PunjabKesari
ਇਥੇ ਦੱਸ ਦੇਈਏ ਕਿ ਬੀਤੇ ਦੋ ਦਿਨ ਪਹਿਲਾਂ ਵੀ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਉ, ਪੁੱਤ ਸਣੇ ਕੁਲ 23 ਵਿਅਕਤੀ ਜਾਨ ਚਲੀ ਗਈ ਸੀ। ਮੁਹੱਲਾ ਜੱਸੇ ਵਾਲਾ ਅਤੇ ਸੱਚ ਖੰਡ ਰੋਡ ਨਿਵਾਸੀ 8 ਵਿਅਕਤੀਆਂ ਦੀ ਵੀਰਵਾਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ 'ਚ ਹਰਜੀਤ ਸਿੰਘ (67), ਭਾਗਮੱਲ (46), ਹਰਜੀਤ ਸਿੰਘ (66), ਪਿਆਰਾ ਸਿੰਘ (65), ਕੁਲਦੀਪ ਸਿੰਘ, ਅਮਰੀਕ ਸਿੰਘ ਫੀਕਾ, ਸੁਖਚੈਨ ਸਿੰਘ, ਰਣਜੀਤ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਅੱਜ ਪਿੰਡ ਨੌਰੰਗਾਬਾਦ ਦੇ ਨਿਵਾਸੀ ਸੁਖਦੇਵ ਸਿੰਘ, ਰਾਮਾ (40), ਸਾਹਿਬ ਸਿੰਘ, ਧਰਮ ਸਿੰਘ (55), ਹਰਬੰਸ ਸਿੰਘ (60), ਪਿੰਡ ਮੱਲ ਮੋਹਰੀ ਦੇ ਪਿਉ-ਪੁੱਤਰ ਨਾਜਰ ਸਿੰਘ ਤੇ ਧਰਮਮਿੰਦਰ ਸਿੰਘ, ਪਿੰਡ ਬੱਚੜੇ ਦੇ ਗੁਰਵੇਲ ਸਿੰਘ (40) ਅਤੇ ਗੁਰਜੀਤ ਸਿੰਘ, ਪਿੰਡ ਭੁੱਲਰ ਦੇ ਪ੍ਰਕਾਸ਼ ਸਿੰਘ (50), ਬਲਵਿੰਦਰ ਸਿੰਘ (60) ਅਤੇ ਵੱਸਣ ਸਿੰਘ (45), ਪਿੰਡ ਕੱਲ੍ਹਾ ਦੇ ਸੋਨੂੰ, ਪਿੰਡ ਜਵੰਦਾ ਦੇ ਨਿਰਵੈਲ ਸਿੰਘ, ਅਲਾਵਲਪੁਰ ਦੇ ਕਰਤਾਰ ਸਿੰਘ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਜਾਂਚ ਅਧਿਕਾਰੀ ਏ. ਐੱਸ. ਆਈ . ਵਿਪਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਅੰਗਰੇਜ ਸਿੰਘ ਪੁੱਤਰ ਧੰਨਾ ਸਿੰਘ ਨਿਵਾਸੀ ਪੰਡੋਰੀ ਗੋਲਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਪ੍ਰੇਮੀ ਵਲੋਂ ਪ੍ਰੇਮਿਕਾ 'ਤੇ ਤੇਜ਼ਾਬ ਪਾਉਣ ਦੇ ਮਾਮਲੇ 'ਚ ਨਵਾਂ ਮੋੜ, ਘਰ 'ਚ ਦਾਖ਼ਲ ਹੋ ਕੇ ਕੀਤਾ ਸੀ ਗਲਤ ਕੰਮ


author

Baljeet Kaur

Content Editor

Related News