ਤਾਲਾਬੰਦੀ ਦੌਰਾਨ ਨਸ਼ੇ ਦੀ ਚੇਨ ਟੁੱਟਣ ਕਾਰਨ ਨਸ਼ੇੜੀਆਂ ਅਪਣਾਇਆ ਨਸ਼ਾ ਛੁਡਾਉ ਕੇਂਦਰ ਦਾ ਰਾਹ
Monday, Jul 27, 2020 - 11:04 AM (IST)
ਤਰਨਤਾਰਨ (ਰਮਨ ਚਾਵਲਾ) : ਕੋਰੋਨਾ ਦੇ ਚੱਲਦਿਆਂ ਜ਼ਿਲ੍ਹੇ ਅੰਦਰ ਪੁਲਸ ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤੀ ਦੌਰਾਨ ਨਸ਼ੇ ਦੀ ਸਪਲਾਈ ਸਬੰਧੀ ਚੇਨ ਟੁੱਟਣ ਨਾਲ ਨਸ਼ੇੜੀਆਂ ਵੱਲੋਂ ਸਰਕਾਰੀ ਨਸ਼ਾ ਛੁਡਾਉ ਕੇਂਦਰਾਂ ਦਾ ਰਸਤਾ ਚੁਣਿਆ ਜਾ ਰਿਹਾ ਹੈ। ਇਸ ਤਹਿਤ ਨਸ਼ਾ ਛੁਡਾਉ ਕੇਂਦਰਾਂ 'ਚ ਮਰੀਜ਼ਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋਣ ਲੱਗ ਪਈ ਹੈ, ਜਿਸ ਤਹਿਤ ਮਰੀਜ਼ਾਂ ਨੂੰ ਘਰ ਲਿਜਾਣ ਲਈ ਦਿੱਤੀ ਜਾਣ ਵਾਲੀ ਦਵਾਈ ਨੂੰ ਘੱਟ ਮਾਤਰਾ 'ਚ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਓ. ਓ. ਏ. ਟੀ. ਸੈਂਟਰਾਂ 'ਚ ਇਸ ਵੇਲੇ ਨੌਜਵਾਨ ਕੁੜੀਆਂ ਤੋਂ ਲੈ 65 ਸਾਲਾਂ ਔਰਤ ਸਣੇ ਕਰੀਬ 18 ਹਜ਼ਾਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋਂ : ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ
ਮਰੀਜ਼ਾਂ ਦੇ ਗ੍ਰਾਫ 'ਚ ਹੋਇਆ ਵਾਧਾ
ਤਾਲਾਬੰਦੀ ਦੌਰਾਨ ਇਸ ਵੇਲੇ ਜ਼ਿਲ੍ਹੇ 'ਚ ਸਥਿਤ ਓ. ਓ. ਏ. ਟੀ. ਸੈਂਟਰਾਂ ਕਸੇਲ, ਸੁਰਸਿੰਘ, ਘਰਿਆਲਾ, ਕੈਰੋਂ, ਸਰਹਾਲੀ, ਮੀਆਂਵਿੰਡ, ਖਡੂਰ ਸਾਹਿਬ, ਖੇਮਕਰਨ, ਤਰਨਤਾਰਨ, ਹਰੀਕੇ ਪੱਤਣ, ਪੱਟੀ, ਭਿੱਖੀਵਿੰਡ, ਠੱਰੂ ਅਤੇ ਭੱਗੂਪੁਰ ਵਿਖੇ ਕਰੀਬ 18 ਹਜ਼ਾਰ ਨਸ਼ੇ ਦੇ ਆਦੀ ਵਿਅਕਤੀਆਂ ਜਿਨ੍ਹਾਂ 'ਚ ਕਰੀਬ 8 ਔਰਤਾਂ ਜਿਨ੍ਹਾਂ ਦੀ ਉਮਰ ਕਰੀਬ 19 ਸਾਲ ਤੋਂ 65 ਸਾਲ ਤੱਕ ਹੈ ਜੋ ਹੈਰੋਇਨ ਅਤੇ ਅਫੀਮ ਦਾ ਨਸ਼ਾ ਕਰਦੀਆਂ ਸਨ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੌਰਾਨ 4 ਹਾਜ਼ਰ ਤੋਂ ਵੱਧ ਰਜਿਸਟ੍ਰੇਸ਼ਨਾਂ ਕਰਵਾਈਆਂ ਗਈਆਂ ਹਨ। ਇਸ ਤਾਲਾਬੰਦੀ ਦੌਰਾਨ ਵੱਡੀ ਗਿਣਤੀ 'ਚ ਆਪਣਾ ਇਲਾਜ ਛੱਡ ਚੁੱਕੇ ਮਰੀਜ਼ ਵੀ ਦੋਬਾਰਾ ਸੈਂਟਰਾਂ ਦਾ ਰੁਖ ਕਰ ਆਪਣਾ ਇਲਾਜ਼ ਕਰਵਾਉਣ ਲੱਗ ਪਏ ਹਨ।
ਇਹ ਵੀ ਪੜ੍ਹੋਂ : ਆਈਲੈਟਸ 'ਚੋ ਆਏ ਘੱਟ ਬੈਂਡ ਤਾਂ ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਕੋਰੋਨਾ ਯੋਧਾ ਬਣਿਆ ਸਟਾਫ਼
ਓ. ਓ. ਏ. ਟੀ. ਸੈਂਟਰ ਤਰਨਤਾਰਨ ਦੇ ਇੰਚਾਰਜ਼ ਡਾ. ਇਸ਼ਾ ਧਵਨ ਨੇ ਦੱਸਿਆ ਕਿ ਕੋਰੋਨਾ ਦੇ ਬਾਵਜੂਦ ਉਹ ਆਪਣੀ ਡਿਊਟੀ ਪੂਰੀ ਮਿਹਨਤ ਨਾਲ ਨਿਭਾਅ ਰਹੇ ਹਨ। ਜਿਸ ਦੇ ਚੱਲਦਿਆਂ ਸਮੂਹ ਸਟਾਫ਼ ਕੋਰੋਨਾ ਯੋਧਾ ਬਣ ਮਰੀਜ਼ਾਂ ਨੂੰ ਦਵਾਈਆਂ ਦੇ ਉਨ੍ਹਾਂ ਦਾ ਨਸ਼ਾ ਛੁਡਾਉਣ 'ਚ ਲੱਗਾ ਹੋਇਆ ਹੈ। ਡਾ. ਧਵਨ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਸਮਾਰਟ ਰਿਕਵਰੀ ਪ੍ਰੋਗਰਾਮ ਤਹਿਤ (ਡੀਟੋਕਸ) ਜ਼ਿਲ੍ਹੇ ਭਰ 'ਚ 5 ਬੈਚ ਬਣਾ ਨਸ਼ੇ ਦੇ ਆਦੀ ਮਰੀਜ਼ਾਂ ਦਾ ਕਾਊਂਸਲਿੰਗ ਦੀ ਮਦਦ ਨਾਲ ਬਿਨਾਂ ਨਸ਼ੇ ਵਾਲੀ ਦਵਾਈ ਦੇ ਇਲਾਜ ਕੀਤਾ ਜਾ ਰਿਹਾ ਹੈ। ਜੋ ਲਗਾਤਾਰ ਤਿੰਨ ਮਹੀਨੇ ਜਾਰੀ ਰਹੇਗੀ ਅਤੇ ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ। ਇਸ ਮੌਕੇ ਮੈਨੇਜਰ ਰਾਜੀਵ ਕੁਮਾਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋਂ : ਵਟਸਐਪ ਗਰੁੱਪਾਂ 'ਚ ਅਸ਼ਲੀਲ ਵੀਡੀਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ
ਵਰਦਾਨ ਸਾਬਤ ਹੋ ਰਹੇ ਕੇਂਦਰ
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਨਸ਼ੇ ਦੇ ਆਦੀ ਮਰੀਜ਼ਾਂ ਲਈ ਨਸ਼ਾ ਛੁਡਾਊ ਕੇਂਦਰ ਵਰਦਾਨ ਸਾਬਤ ਹੋ ਰਹੇ ਹਨ। ਤਾਲਾਬੰਦੀ ਅਤੇ ਕਰਫਿਊ ਦੌਰਾਨ ਮਰੀਜ਼ਾਂ ਨੂੰ ਨਸ਼ੇ ਦੀ ਸਪਲਾਈ ਨਾਂ ਮਿਲਣ ਕਾਰਨ ਉਹ ਆਪਣਾ ਇਲਾਜ ਕਰਵਾ ਰਹੇ ਹਨ। ਜ਼ਿਲ੍ਹੇ ਅੰਦਰ ਇਸ ਵੇਲੇ ਓ. ਓ. ਏ. ਟੀ. ਸੈਂਟਰਾਂ ਅੰਦਰ ਕਰੀਬ 18 ਹਜ਼ਾਰ ਨਸ਼ੇ ਦੇ ਆਦੀ ਆਪਣਾ ਇਲਾਜ ਕਰਵਾ ਰਹੇ ਹਨ।