ਵੱਡੀ ਸਫ਼ਲਤਾ: ਕਰੋੜਾ ਦੀ ਹੈਰੋਇਨ, 22 ਲੱਖ ਕੈਸ਼ ਤੇ ਖਾਲਿਸਤਾਨ ਅੱਤਵਾਦੀ ਸਣੇ 7 ਵਿਅਕਤੀ ਗ੍ਰਿਫ਼ਤਾਰ

Thursday, Jul 15, 2021 - 03:08 PM (IST)

ਤਰਨਤਾਰਨ (ਭਾਟੀਆ,ਵਿਜੇ) - ਤਰਨਤਾਰਨ ਦੀ ਪੰਜਾਬ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ, ਜਦੋਂ ਪੁਲਸ ਨੇ ਕਰੋੜਾ ਦੀ ਹੈਰੋਇਨ, ਹਥਿਆਰ, ਜਿੰਦਾ ਕਾਰਤੂਸ, 22 ਲੱਖ ਭਾਰਤੀ ਕਰੰਸੀ, ਦੋ ਗੱਡੀਆ ਸਣੇ ਖਾਲਿਸਤਾਨੀ ਅੱਤਵਾਦੀਆਂ ਨੂੰ ਕਾਬੂ ਕਰ ਲਿਆ। ਪੁਲਸ ਨੇ ਉਕਤ ਸਾਰੇ ਜ਼ਖੀਰੇ ਦੇ ਨਾਲ ਹੀ ਖਾਲਿਸਤਾਨੀ ਅੱਤਵਾਦੀ ਗੁਰਸੇਵਕ ਸਿੰਘ ਸਮੇਤ 7 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਡੇਮਾਨ ਨਿਕੋਬਾਰ ’ਚ ਮਾਂ ਸਣੇ ਡੇਢ ਸਾਲਾ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਭੁੱਬਾਂ ਮਾਰ ਰੋਇਆ ਪੇਕਾ ਪਰਿਵਾਰ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨਤਾਰਨ ਆਈ.ਪੀ.ਐੱਸ.ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਡੀ.ਜੀ.ਪੀ. ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ ਚੱਲਦਿਆ ਅੱਜ ਬਹੁਤ ਵੱਡੀ ਪ੍ਰਾਪਤੀ ਹੋਈ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹੈਰੋਇਨ ਗੁਆਂਢੀ ਦੇਸ਼ ’ਚੋਂ ਆਈ ਹੋ ਸਕਦੀ ਹੈ, ਜਿਸ ਦੇ ਤਹਿਤ ਗੁਰਸੇਵਕ ਸਿੰਘ ਖਾਲਿਸਤਾਨ ਅੰਤਕਵਾਦੀ ਨੂੰ ਕਾਬੂ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ : ਅਣਪਛਾਤੇ ਲੋਕਾਂ ਨੇ ਗੋਲੀਆਂ ਨਾਲ ਭੁੰਨਿਆ ਇਕ ਵਿਅਕਤੀ

ਉਨ੍ਹਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਸਥਿਤ ਬੋਡਰ ’ਤੇ ਰਹਿਣ ਵਾਲਾ ਹੈ, ਜਿਸ ਦੇ ਤਾਰ ਦੂਜੇ ਗੁਆਂਢੀ ਦੇਸ਼ ਨਾਲ ਹੋਣਗੇ। ਇਸ ਕਾਰਨ ਇਹ ਹੈ ਕਿ ਹੈਰੋਇਨ ਆਪਣੇ ਦੇਸ਼ ਜਾਂ ਪੰਜਾਬ ਵਿੱਚ ਤਾਂ ਹੁੰਦੀ ਨਹੀਂ, ਸਗੋਂ ਇਹ ਪਾਕਿਸਤਾਨ ਤਾਲੀਬਾਨ ਵਿਖੇ ਹੁੰਦੀ ਹੈ, ਜਿਥੋ ਦੀ ਇਧਰ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ। ਇਸ ’ਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ, ਇਸ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। 
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਹੋਟਲ ਦੇ ਕਮਰਿਆਂ ਤੇ ਬਾਥਰੂਮਾਂ ’ਚ CCTV ਲੁਕਾ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗ੍ਰਿਫ਼ਤਾਰ


rajwinder kaur

Content Editor

Related News