ਖੌਫਨਾਕ ਵਾਰਦਾਤ : ਚੜ੍ਹਦੀ ਸਵੇਰੇ ਕਾਰ ਚਾਲਕ ਨੂੰ ਅੱਗ ਲਗਾ ਕੇ ਸਾੜਿਆ
Thursday, Dec 05, 2019 - 10:45 AM (IST)

ਤਰਨਤਾਰਨ (ਰਮਨ) - ਜ਼ਿਲਾ ਤਰਨਤਾਰਨ ਅਧੀਨ ਆਉਂਦੇ ਕਸਬਾ ਹਰੀਕੇ ਪਤਨ ਤੋਂ ਕਰੀਬ 5 ਕਿਲੋਮੀਟਰ ਦੂਰ ਪਿੰਡ ਕਿਰਤੋਵਾਲ ਨੇੜੇ ਅੱਜ ਸਵੇਰੇ ਇਕ ਕਾਰ ਚਾਲਕ ਨੂੰ ਅੱਗ ਲਾ ਕੇ ਸਾੜ ਦੇਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਹਰੀਕੇ ਥਾਣਾ ਹਰੀਕੇ ਪੱਤਣ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਕਾਰ ਸਵਾਰ ਜ਼ਿਲਾ ਅੰਮਿ੍ਤਸਰ ਦੇ ਗੇਟ ਹਕੀਮਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਕਾਰ ਦਾ ਨੰਬਰ ਵੀ ਅੰਮ੍ਰਿਤਸਰ ਦਾ ਹੈ। ਦੱਸ ਦੇਈਏ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।