ਅਕਾਲੀਆਂ ਦੀ ਰੈਲੀ 'ਚ ਚੱਲਿਆ 'ਪਟਿਆਲਾ ਪੈੱਗ', ਰਿਪੋਰਟ ਤਲਬ
Thursday, Mar 14, 2019 - 01:34 PM (IST)

ਚੰਡੀਗੜ੍ਹ/ਤਰਨਤਾਰਨ (ਭੁੱਲਰ, ਵਿਜੇ ਅਰੋੜਾ) : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੇ ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਇਕ ਚੋਣ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਰਿਪਰੋਟ ਤਲਬ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਨਿਗਰਾਨੀ ਲਈ ਗਠਿਤ ਐੱਮ. ਸੀ. ਐੱਮ. ਸੀ. ਟੀਮ ਵਲੋਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਨਤਾਰਨ ਜ਼ਿਲੇ ਵਿਚ ਹੋਈ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਇਕ ਟੀ. ਵੀ. ਚੈਨਲ ਵਲੋਂ ਖਬਰ ਚਲਾਈ ਜਾ ਰਹੀ ਹੈ। ਇਸ ਮਾਮਲੇ ਨੁੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਨੇ ਜ਼ਿਲਾ ਚੋਣ ਅਫਸਰ ਤਰਨਤਾਰਨ ਤੋਂ 24 ਘੰਟਿਆ 'ਚ ਇਸ ਸਬੰਧੀ ਰਿਪਰੋਟ ਪੇਸ਼ ਕਰਨ ਲਈ ਸਖਤ ਹਦਾਇਤ ਜਾਰੀ ਕੀਤੀ ਹੈ।