ਰੈਲੀ 'ਚ ਸ਼ਰਾਬ ਵਰਤਾਉਣ ਦਾ ਮਾਮਲਾ, ਗੁਰਿੰਦਰ ਸਿੰਘ ਟੋਨੀ ਵਿਰੁੱਧ FIR ਦਰਜ

Thursday, Mar 21, 2019 - 12:19 PM (IST)

ਰੈਲੀ 'ਚ ਸ਼ਰਾਬ ਵਰਤਾਉਣ ਦਾ ਮਾਮਲਾ, ਗੁਰਿੰਦਰ ਸਿੰਘ ਟੋਨੀ ਵਿਰੁੱਧ FIR ਦਰਜ

ਤਰਨਤਾਰਨ(ਵਿਜੈ ਕੁਮਾਰ) : ਅਕਾਲੀ ਦਲ ਦੀ ਰੈਲੀ ਵਿਚ ਸ਼ਰਾਬ ਵਰਤਾਉਣ ਦੇ ਮਾਮਲੇ ਵਿਚ ਅੱਜ ਥਾਣਾ ਗੋਇੰਦਵਾਲ ਸਾਹਿਬ ਵਿਚ ਗੁਰਿੰਦਰ ਸਿੰਘ ਟੋਨੀ ਵਿਰੁੱਧ ਜ਼ਿਲਾ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ. ਨੰਬਰ 41 ਵਿਚ ਹੁਕਮਾਂ ਦੀ ਉਲੰਘਣਾ, ਬਿਨ੍ਹਾਂ ਪਰਮਿਸ਼ਨ ਰੈਲੀ ਕਰਨਾ, ਲਾਊਡ ਸਪੀਕਰ ਚਲਾਉਣ, ਸ਼ਰਾਬ ਵਰਤਾਉਣ ਦਾ ਮੁਕੱਦਮਾ ਦਰਜ ਹੋਇਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਦੱਸ ਦੇਈਏ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਬਿਨਾਂ ਮਨਜ਼ੂਰੀ ਲਏ ਇਕ ਰੈਲੀ ਡੇਰਾ ਸਾਹਿਬ 'ਚ ਕੀਤੀ ਗਈ ਸੀ। ਇਸ ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਕਈ ਅਕਾਲੀ ਵਰਕਰ ਸ਼ਾਮਲ ਹੋਏ ਸਨ।

ਇਸ ਰੈਲੀ 'ਚ ਅਕਾਲੀ ਦਲ ਦੇ ਵਰਕਰ ਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਤੇ ਉਨ੍ਹਾਂ ਦੀ ਪਤਨੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਲ ਕੀਤਾ ਗਿਆ ਸੀ। ਇਸ ਰੈਲੀ ਦੀ ਸਮਾਪਤੀ ਹੋਣ ਦੇ ਮਗਰੋਂ ਸ਼ਾਮ ਨੂੰ ਵਰਕਰਾਂ ਨੂੰ ਗੁਰਿੰਦਰ ਸਿੰਘ ਟੋਨੀ ਵਲੋਂ ਸ਼ਰਾਬ ਪਿਆਏ ਜਾਣ ਦੀ ਵੀਡੀਓ ਵਾਇਰਲ ਹੋ ਗਈ ਸੀ, ਜਿਸ ਦੇ ਸਬੰਧ 'ਚ ਜ਼ਿਲਾ ਚੋਣ ਅਧਿਕਾਰੀ ਤੇ ਮੁੱਖ ਚੋਣ ਕਮਿਸ਼ਨਰ ਪੰਜਾਬ ਦੇ ਧਿਆਨ 'ਚ ਮਾਮਲਾ ਆਉਣ ਮਗਰੋਂ ਗੁਰਿੰਦਰ ਸਿੰਘ ਟੋਨੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦਾ ਜਵਾਬ ਦਿੰਦਿਆਂ ਦੋਵਾਂ ਨੇ ਦੱਸਿਆ ਕਿ ਸ਼ਰਾਬ ਪਿਆਏ ਜਾਣ ਦਾ ਮਾਮਲਾ ਝੂਠਾ ਹੈ। ਸਗੋਂ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀਆਂ ਹਨ। ਇਸ ਜਵਾਬ ਨੂੰ ਜ਼ਿਲਾ ਚੋਣ ਅਧਿਕਾਰੀ ਵਲੋਂ ਮੁੱਖ ਚੋਣ ਕਮਿਸ਼ਨਰ ਪੰਜਾਬ ਕੋਲ ਭੇਜ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ 'ਤੇ ਅਕਾਲੀ ਦਲ (ਬ) 'ਚ ਸ਼ਾਮਲ ਹੋਏ ਗੁਰਿੰਦਰ ਸਿੰਘ ਟੋਨੀ ਵਿਰੁੱਧ ਜ਼ਿਲਾ ਚੋਣ ਅਧਿਕਾਰੀ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਐੱਸ. ਐੱਸ. ਪੀ. ਤਰਨਤਾਰਨ ਕੁਲਦੀਪ ਸਿੰਘ ਚਾਹਲ ਨੂੰ ਬੁੱਧਵਾਰ ਦੇਰ ਸ਼ਾਮ ਜਾਰੀ ਕਰ ਦਿੱਤੇ ਗਏ ਗਏ ਸਨ।


author

cherry

Content Editor

Related News