‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ’ਚ ਤਰਨਤਾਰਨ ਜ਼ਿਲ੍ਹੇ ਦੇ 2921 ਖ਼ਿਡਾਰੀ ਲੈਣਗੇ ਭਾਗ

Thursday, Sep 01, 2022 - 06:34 PM (IST)

‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ’ਚ ਤਰਨਤਾਰਨ ਜ਼ਿਲ੍ਹੇ ਦੇ 2921 ਖ਼ਿਡਾਰੀ ਲੈਣਗੇ ਭਾਗ

ਤਰਨਤਾਰਨ (ਰਮਨ)- ਜ਼ਿਲ੍ਹਾ ਖੇਡ ਅਧਿਕਾਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਤਰਨਤਾਰਨ ਜ਼ਿਲ੍ਹੇ ਦੇ 2921 ਖਿਡਾਰੀ ਹੁਣ ਤੱਕ ਨਾਮ ਦਰਜ ਕਰਵਾ ਚੁੱਕੇ ਹਨ। ਖੇਡਾਂ ਦੀ ਸ਼ੁਰੂਆਤ ਪੱਟੀ ਬਲਾਕ ਦੀਆਂ ਖੇਡਾਂ ਤੋਂ ਇਕ ਸਤੰਬਰ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨਾਂ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਅਤੇ ਕੋਸ਼ਿਸ਼ ਕੀਤੀ ਗਈ ਹੈ ਕਿ ਬਲਾਕ ਦੇ ਹਰੇਕ ਹਿੱਸੇ ’ਚ ਵੱਖ-ਵੱਖ ਖੇਡਾਂ ਕਰਵਾਈਆਂ ਜਾਣ, ਤਾਂ ਜੋ ਬੱਚਿਆਂ ਨੂੰ ਜ਼ਿਆਦਾ ਦੂਰ ਵੀ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਇਸ ਸੋਚ ਸਦਕਾ ਅਸੀਂ ਜ਼ਿਲ੍ਹੇ ਦੇ ਸਾਰੇ ਬਲਾਕ ਤੇ ਸਟੇਡੀਅਮਾਂ ਨੂੰ ਇਨ੍ਹਾਂ ਖੇਡਾਂ ਲਈ ਚੁਣਿਆ ਹੈ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ

ਖੇਡ ਅਧਿਕਾਰੀ ਨੇ ਦੱਸਿਆ ਕਿ 1 ਅਤੇ 2 ਸਤੰਬਰ ਨੂੰ ਪੱਟੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਚ ਖੋ-ਖੋ, ਟਗ ਆਫ ਵਾਰ ਅਤੇ ਐਥਲੈਟਿਕਸ, ਮਲਟੀਪਰਪਜ਼ ਸਟੇਡੀਅਮ ਪੱਟੀ ’ਚ ਕਬੱਡੀ, ਵਾਲੀਬਾਲ, ਟਗ ਆਫ ਵਾਰ, ਫੁੱਟਬਾਲ, ਐਥਲੈਟਿਕਸ, ਸਰਕਾਰੀ ਸਕੂਲ ਪੱਟੀ ਵਿਚ ਕਬੱਡੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ’ਚ ਖੋ-ਖੋ, ਵਾਲੀਬਾਲ, ਫੁੱਟਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀ ਵਰਗ ’ਚ ਕਰਵਾਏ ਜਾਣਗੇ। ਇਸੇ ਤਰ੍ਹਾਂ 3 ਅਤੇ 4 ਸਤੰਬਰ ਨੂੰ ਵਲਟੋਹਾ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲੜਕੇ ਖੇਮਕਰਨ, ਸਰਕਾਰੀ ਹਾਈ ਸਕੂਲ ਭੂਰਾ ਕੋਹਨਾ, ਖੇਡ ਸਟੇਡੀਅਮ ਦਾਉਦਪੁਰਾ, ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਖੇਮਕਰਨ ਵਿਚ ਅਤੇ ਭਿੱਖੀਵਿੰਡ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਸੁਰ ਸਿੰਘ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਰ ਸਿੰਘ ਅਤੇ ਸਪੋਰਟਸ ਸਟੇਡੀਅਮ ਸੁਰ ਸਿੰਘ ਵਿਖੇ ਹੋਣਗੇ।

ਪੜ੍ਹੋ ਇਹ ਵੀ ਖ਼ਬਰ: ਪਾਕਿਸਤਾਨ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ, ਇਕ ਮਹੀਨੇ ਦੇ ਰਾਸ਼ਨ ਲਈ ਭੇਜੀ ਵੱਡੀ ਰਕਮ

5 ਅਤੇ 6 ਸਤੰਬਰ ਨੂੰ ਖਡੂਰ ਸਾਹਿਬ ਬਲਾਕ ਦੇ ਮੁਕਾਬਲੇ ਮੀਆਂਵਿੰਡ ਅਤੇ ਖਡੂਰ ਸਾਹਿਬ ਸਟੇਡੀਅਮ ਵਿਚ ਅਤੇ ਇਸੇ ਦਿਨ ਚੋਹਲਾ ਸਾਹਿਬ ਬਲਾਕ ਦੇ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ ਕਰਵਾਏ ਜਾਣਗੇ। 7 ਅਤੇ 8 ਸਤੰਬਰ ਨੂੰ ਗੰਡੀਵਿੰਡ ਬਲਾਕ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਖਾਲਸਾ ਸੀਨੀ. ਸੈਕੰਡਰੀ ਸਕੂਲ ਬੀੜ ਸਾਹਿਬ, ਬੀਬੀ ਰਤਨੀ ਖੇਡ ਸਟੇਡੀਅਮ ਕਸੇਲ ਵਿਚ ਅਤੇ ਇਸੇ ਦਿਨ ਹੀ ਨੌਸ਼ਿਹਰਾ ਪੰਨੂਆਂ ਬਲਾਕ ਦੇ ਮੁਕਾਬਲੇ ਸ੍ਰੀ ਗੁਰੂ ਹਰਕ੍ਰਿਸ਼ਨ ਆਦਰਸ਼ ਸਕੂਲ ਨੌਸ਼ਿਹਰਾ ਪੰਨੂਆਂ, ਸਰਕਾਰੀ ਸੀਨੀ ਸਕੈਡੰਰੀ ਸਕੂਲ ਢੋਟੀਆਂ, ਬਲਬੀਰ ਸਿੰਘ ਪੰਨੂ ਸਟੇਡੀਅਮ ਨੌਸ਼ਿਹਰਾ ਪੰਨੂੰਆਂ, ਬਾਬਾ ਦੀਪ ਸਿੰਘ ਸਪੋਰਟਸ ਸਟੇਡੀਅ ਢੋਟੀਆਂ ਕਰਵਾਏ ਜਾਣਗੇ। 9 ਅਤੇ 10 ਸਤੰਬਰ ਨੂੰ ਤਰਨਤਾਰਨ ਬਲਾਕੇ ਦੇ ਮੁਕਾਬਲੇ ਪੁਲਸ ਲਾਈਨ ਸਟੇਡੀਅਮ ਤਰਨਤਾਰਨ, ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਅਤੇ ਮਾਣੋਚਾਹਲ ਵਿਖੇ ਕਰਵਾਏ ਜਾਣਗੇ।

ਪੜ੍ਹੋ ਇਹ ਵੀ ਖ਼ਬਰ: ਚੋਗਾਵਾਂ ’ਚ ਵਾਪਰੀ ਵੱਡੀ ਵਾਰਦਾਤ: ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

 


author

rajwinder kaur

Content Editor

Related News