ਤਰਨਤਾਰਨ ''ਚ ਦਿਨ-ਦਿਹਾੜੇ ਨੌਜਵਾਨ ਨੂੰ ਮਾਰੀ ਗੋਲੀ, ਮੌਤ

03/26/2019 4:18:54 PM

ਤਰਨਤਾਰਨ(ਰਮਨ ਚਾਵਲਾ) : ਜ਼ਿਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਦਿਨੇਵਾਲ ਵਿਚ ਇਕ ਨੌਜਵਾਨ ਜਗਦੇਵ ਸਿੰਘ ਲਾਡੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ।

ਦੱਸਿਆ ਜਾ ਰਿਹਾ ਹੈ ਕਿ ਜਗਦੇਵ ਸਿੰਘ 'ਤੇ ਉਸ ਸਮੇਂ ਗੋਲੀ ਚਲਾਈ ਗਈ ਜਦੋਂ ਉਹ ਆਪਣੇ ਸਾਥੀ ਨੌਜਵਾਨ ਨਾਲ ਹੈਲਥ ਕਲੱਬ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ। ਐੱਸ.ਐੱਸ.ਪੀ. ਤਰਨਤਾਰਨ, ਸਿਟੀ ਐੱਸ.ਐੱਚ.ਓ. ਵੈਰੋਵਾਲ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


cherry

Content Editor

Related News