ਹਵਸ ਦੇ ਭੁੱਖੇ ਨੇ ਮੰਦਬੁੱਧੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਲੋਕਾਂ ਨੇ ਰੰਗੇ ਹੱਥੀ ਕੀਤਾ ਕਾਬੂ

Saturday, Oct 17, 2020 - 04:58 PM (IST)

ਹਵਸ ਦੇ ਭੁੱਖੇ ਨੇ ਮੰਦਬੁੱਧੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਲੋਕਾਂ ਨੇ ਰੰਗੇ ਹੱਥੀ ਕੀਤਾ ਕਾਬੂ

ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਇਕ ਪਿੰਡ 'ਚ ਮੰਦਬੁੱਧੀ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਧਗਾਣਾ ਨਿਵਾਸੀ ਇਕ ਜਨਾਨੀ ਨੇ ਦੱਸਿਆ ਕਿ ਉਸ ਦੀ 20 ਸਾਲਾ ਕੁੜੀ ਮੰਦਬੁੱਧੀ ਹੈ, ਜੋ ਕਿ ਅਕਸਰ ਹੀ ਘਰੋਂ ਬਾਹਰ ਚਲੀ ਜਾਂਦੀ ਹੈ। ਬੀਤੀ 13 ਅਕਤੂਬਰ ਨੂੰ ਉਸ ਦੀ ਕੁੜੀ ਘਰੋਂ ਬਾਹਰ ਚਲੀ ਗਈ ਤੇ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਘਰ ਵਾਪਸ ਨਹੀਂ ਪਰਤੀ। ਜਦੋਂ ਅਸੀਂ ਉਸ ਦੀ ਭਾਲ ਕਰਦਿਆਂ ਸਾਬਕਾ ਸਰਪੰਚ ਦੇ ਖੇਤਾਂ ਨਜ਼ਦੀਕ ਪਹੁੰਚੇ ਤਾਂ ਉੱਥੋਂ ਮੇਰੀ ਕੁੜੀ ਦੇ ਰੋਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਜਦ ਅਸੀਂ ਰੌਲਾ ਪਾਇਆ ਤਾਂ ਪਿੰਡ ਦਾ ਹੀ ਨੌਜਵਾਨ, ਜੋ ਉਸ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ, ਸਾਨੂੰ ਵੇਖ ਕੇ ਭੱਜ ਗਿਆ ਅਤੇ ਅਸੀਂ ਤੁਰੰਤ ਆਪਣੀ ਕੁੜੀ ਨੂੰ ਸਿਵਲ ਹਸਪਤਾਲ ਪੱਟੀ ਦਾਖ਼ਲ ਕਰਵਾਇਆ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। 

ਇਹ ਵੀ ਪੜ੍ਹੋ : ਬਲਵਿੰਦਰ ਸਿੰਘ ਨੇ 200 ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ, ਘਰ ਬਣਾਇਆ ਸੀ ਲੜਨ ਲਈ 'ਕਿਲ੍ਹਾ'

ਇਸ ਸਬੰਧੀ ਏ. ਐੱਸ. ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਮੁੱਦਈਆਂ ਦੇ ਬਿਆਨਾਂ 'ਤੇ ਵਿਸ਼ਾਲ ਸਿੰਘ ਖਿਲਾਫ ਮੁਕੱਦਮਾ ਨੰਬਰ 223 ਧਾਰਾ 376 (2. ਐੱਲ) ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Baljeet Kaur

Content Editor

Related News