ਅੰਮ੍ਰਿਤਸਰ ਦੇ ਰੋਸ ਧਰਨੇ ''ਚ ਤਰਨਤਾਰਨ ਦੀ ਮਜ਼ਦੂਰ ਯੂਨੀਅਨ ਨੇ ਲਿਆ ਹਿੱਸਾ
Friday, Jul 07, 2017 - 07:22 AM (IST)
ਤਰਨਤਾਰਨ (ਆਹਲੂਵਾਲੀਆ)- ਮਜ਼ਦੂਰ ਯੂਨੀਅਨ ਜ਼ਿਲਾ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੇਬਰ ਵਿਭਾਗ ਦਫਤਰ ਅੰਮ੍ਰਿਤਸਰ ਵਿਖੇ ਚੱਲ ਰਹੇ ਰੋਸ ਧਰਨੇ ਵਿਚ ਧਰਮ ਸਿੰਘ ਪੱਟੀ ਤੇ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਮੌਕੇ ਵਰਕਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤਰਨਤਾਰਨ ਨੂੰ ਜ਼ਿਲਾ ਬਣੇ ਕਈ ਸਾਲ ਹੋ ਚੁੱਕੇ ਹਨ ਪਰ ਲੇਬਰ ਵਿਭਾਗ ਜ਼ਿਲਾ ਤਰਨਤਾਰਨ ਦਾ ਦਫਤਰ ਅਜੇ ਤੱਕ ਅੰਮ੍ਰਿਤਸਰ ਵਿਖੇ ਹੀ ਹੈ, ਜਿਸ ਕਾਰਨ ਵਰਕਰਾਂ ਨੂੰ ਆਪਣੇ ਕੰਮ ਕਰਵਾਉਣ ਲਈ ਮੁਸ਼ਕਲ ਹੁੰਦੀ ਹੈ, ਇਸ ਲਈ ਦਫਤਰ ਤਰਨਤਾਰਨ ਵਿਖੇ ਵੀ ਖੋਲ੍ਹਿਆ ਜਾਵੇ। ਧਰਨੇ ਵਿਚ ਆ ਕੇ ਲੇਬਰ ਇੰਸਪੈਕਟਰ ਨੇ ਮੰਗ ਪੱਤਰ ਲਿਆ ਤੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਦਫਤਰ ਵਿਚ ਆਏ ਵਰਕਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਵਰਕਰਾਂ ਵੱਲੋਂ ਆਪਣੇ ਤਕਰੀਬਨ 50 ਫਾਰਮ ਜਮ੍ਹਾ ਕਰਵਾਏ ਗਏ। ਇਸ ਮੌਕੇ ਦਿਲਬਾਗ ਸਿੰਘ, ਨਿਰਵੈਲ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ ਪੰਡੋਰੀ, ਜਗਤਾਰ ਸਿੰਘ ਅੰਮ੍ਰਿਤਸਰ, ਪ੍ਰਗਟ ਸਿੰਘ, ਸੁਖਰਾਜ ਸਿੰਘ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
