ਵੱਡੀ ਵਾਰਦਾਤ : ਪੁਲਸ ਪਾਰਟੀ ''ਤੇ ਗੈਂਗਸਟਰਾਂ ਵਲੋਂ ਹਮਲਾ, ASI ਨੂੰ ਮਾਰੀ ਗੋਲੀ
Monday, Aug 24, 2020 - 12:25 PM (IST)
ਤਰਨਤਾਰਨ (ਸੁਖਚੈਨ/ਅਮਨ/ਰਮਨ) : ਅੱਜ ਸਵੇਰੇ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ 'ਤੇ ਗੈਂਗਸਟਰਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਥਾਣਾ ਭਿੱਖੀਵਿੰਡ ਵਿਖੇ ਤਾਇਨਾਤ ਏ.ਐੱਸ.ਆਈ. ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਨ ਪਿੰਡ ਪੂਹਲਾ ਗਏ ਸਨ। ਇਸੇ ਦੌਰਾਨ ਉਥੇ ਮੌਜੂਦ ਗੈਂਗਸਟਰਾਂ ਵਲੋਂ ਪੁਲਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਇਕ ਗੋਲੀ ਏ.ਐੱਸ.ਆਈ. ਦੀ ਲੱਤ 'ਚ ਲੱਗੀ ਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਉਪਰੰਤ ਉਨ੍ਹਾਂ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ 'ਚ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ 5 ਜ਼ਿਲਿ੍ਹਆਂ ’ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ