ਮਾਮਲਾ ਪੁਲਸ ਅਤੇ ਗੈਂਗਸਟਰ ਦੀ ਮੁੱਠਭੇਡ਼ ਦਾ: ਪੁਲਸ ਨੇ ਤਿੰਨਾਂ ਮੁਲਜ਼ਮਾਂ ਦਾ 2 ਦਿਨਾਂ ਰਿਮਾਂਡ ਕੀਤਾ ਹਾਸਲ

09/21/2020 10:03:49 AM

ਤਰਨਤਾਰਨ (ਰਮਨ) - ਬੀਤੇ ਕੱਲ ਥਾਣਾ ਭਿੱਖੀਵਿੰਡ ਪੁਲਸ ਅਤੇ ਗੈਂਗਸਟਰਾਂ ਦਰਮਿਆਨ ਹੋਈ ਮੁਕਾਬਲੇ ’ਚ ਪੁਲਸ ਵਲੋਂ ਕੁੱਲ 17 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਣਯੋਗ ਅਦਾਲਤ ਪਾਸੋਂ 2 ਦਿਨਾਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋ ਪੁਲਸ ਨੇ ਕਿਰਪਾਨ, ਦਾਤਰ ਆਦਿ ਬਰਾਮਦ ਕੀਤੇ ਹਨ। ਜਿਕਰਯੋਗ ਹੈ ਕਿ ਫਰਾਰ ਮੁਲਜ਼ਮਾਂ ’ਚ ਕੁਝ ਮੁਲਜ਼ਮ ਜ਼ਿਲਾ ਮੋਗਾ ਦੇ ਬੰਬੀਹਾ ਗੈਂਗ ਦੇ ਖਤਰਨਾਕ ਗੈਂਗਸਟਰ ਹਨ ਜੋ ਸਰੱਹਦੀ ਇਲਾਕੇ ’ਚ ਵੱਡੀ ਮਾਤਰਾ ’ਚ ਹਥਿਆਰਾ ਸਮੇਤ ਜਾਂ ਕੋਈ ਨਸ਼ੇ ਵਾਲੀ ਪਦਾਰਥਾਂ ਦੀ ਖੇਪ ਲੈਣ ਪੁੱਜੇ ਸਨ ਜਾਂ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ, ਜਿਸ ਦੀ ਪੁਲਸ ਨੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹੈਵਾਨ ਪਿਓ ਦੀ ਕਰਤੂਤ: 13 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਗਿ੍ਰਫ਼ਤਾਰ

ਜਾਣਕਾਰੀ ਅਨੁਸਾਰ ਜ਼ਿਲੇ ਦੇ ਸਰੱਹਦੀ ਇਲਾਕੇ ’ਚ ਸਥਿਤ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਗੈਂਗਸਟਰ ਕਿਸਮ ਦੇ ਵਿਅਕਤੀ ਕਿਸੇ ਲੁੱਟ ਜਾਂ ਹੋਰ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਪੁਜੇ ਹਨ, ਜਿਸ ’ਤੇ ਪੁੱਲ ਡਰੇਨ ’ਤੇ ਮੌਜੂਦ ਪੁਲਸ ਪਾਰਟੀ ਨੇ ਨਾਕਾਬੰਦੀ ਕਰਦੇ ਹੋਏ ਸ਼ੱਕ ਦੇ ਅਧਾਰ ’ਤੇ ਆ ਰਹੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ’ਚ ਸਵਾਰ ਗੈਂਗਸਟਰਾਂ ਵਲੋਂ ਪੁਲਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਦੇ ਕਹਿਣ ਅਨੁਸਾਰ ਇਸ ਦਾ ਜਵਾਬ ਦਿੰਦੇ ਹੋਏੇ ਪੁਲਸ ਵਲੋਂ ਵੀ ਕੁਝ ਰਾਉਂਦ ਫਾਇਰ ਕੀਤੇ ਗਏ ਜੋ ਗੈਂਗਸਟਰਾਂ ਦੀਆਂ ਗੱਡੀਆਂ ’ਤੇ ਜਾ ਲੱਗੀਆਂ। ਜਿਸ ਦੌਰਾਨ ਪੁਲਸ ਨੇ ਇਕ ਸਵਿਫਟ ਡਿਜ਼ਾਇਰ ਗੱਡੀ ਨੰਬਰ ਐੱਮ.ਐੱਚ-17-ਬੀ.ਵੀ-3140 ਅਤੇ ਸ਼ੈਵਰਲੈੱਟ ਦੀ ਕੈਪਟੀਵਾ ਗੱਡੀ ਨੰਬਰ ਪੀ.ਬੀ-08-ਯੂ-0064 ’ਚ ਸਵਾਰ ਜੋਬਨਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਕੋਟਲੀ ਵਸਾਵਾ ਸਿੰਘ, ਸਾਹਿਲ ਪੁੱਤਰ ਜਾਰਜ ਮਸੀਹ ਵਾਸੀ ਮੰਜਵਾਲਾ ਥਾਣਾ ਮੱਖੂ ਅਤੇ ਗੁਰਪ੍ਰਤਾਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਆਸਲ ਜ਼ਿਲਾ ਤਰਨਤਾਰਨ ਨੂੰ ਗ੍ਰਿਫਤਾਰ ਕਰ ਲਿਆ ਜਿੰਨਾਂ ਪਾਸੋਂ ਕਿਰਪਾਨ, ਦਾਤਰ ਅਤੇ ਇਕ ਛੁਰਾ ਬਰਾਮਦ ਕੀਤਾ ਗਿਆ। ਜਦਕਿ ਤਿੰਨ ਹੋਰ ਗੱਡੀਆਂ ’ਚ ਸਵਾਰ ਮੰਗਾ ਵਾਸੀ ਕੋਟ ਈਸੇ ਖਾਂ, ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤਹਿਪੁਰ ਸੁੱਗਾ (ਮੋਗਾ), ਗੁਰਪ੍ਰੀਤ ਸਿੰਘ ਗੋਪੀ ਵਾਸੀ ਲਖਣਾ, ਭੀਮ ਸਿਘ ਪੁੱਤਰ ਹਰਜੀਤ ਸਿੰਘ ਵਾਸੀ ਪੱਤੀ ਵਾਡ਼ਾ ਭਿਖੀਵਿੰਡ, ਵਿੱਕੀ ਵਾਸੀ ਪਿੰਡ ਧੁੰਨ ਅਤੇ 8 ਅਣਪਛਾਤੇ ਮੁਲਜ਼ਮ ਮੌਕੇ ਦਾ ਲਾਭ ਲੈਂਦੇ ਹੋਏ ਫਰਾਰ ਹੋਣ ’ਚ ਕਾਮਯਾਬ ਹੋ ਗਏ। ਇਸ ਸਬੰਧੀ ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਪੱਟੀ ਦੀ ਮਾਣਯੋਗ ਅਦਾਲਤ ’ਚ ਪੇਸ਼ ਕਰ ਦੋ ਦਿਨਾਂ ਰਿਮਾਂਡ ਹਾਸਲ ਕਰ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 17 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪ੍ਰੋਫ਼ੈਸਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਪੜ੍ਹ ਪਰਿਵਾਰ ਦੇ ਉੱਡੇ ਹੋਸ਼

ਪੁਲਸ ਦੀ ਕਾਰਵਾਈ ’ਤੇ ਉੱਠੇ ਸਵਾਲ

ਜ਼ਿਕਰਯੋਗ ਹੈ ਕਿ ਇਸ ਵਾਪਰੀ ਘਟਨਾਂ ਤੋਂ ਬਾਅਦ ਤਿੰਨ ਗੱਡੀਆਂ ’ਚ ਸਵਾਰ ਹਥਿਆਰਾਂ ਸਮੇਤ ਗੈਂਗਸਟਰ ਮੌਕੇ ਤੋਂ ਪੁਲਸ ਟੀਮ ਜਿਸ ’ਚ ਸਿਰਫ 5 ਮੈਂਬਰ ਸ਼ਾਮਲ ਸਨ ਨੂੰ ਝਮਕਾ ਭਿੱਖੀਵਿੰਡ ਤੋਂ ਪੱਟੀ ਰੋਡ ਨੂੰ ਫਰਾਰ ਹੋ ਗਏ। ਇਹ ਮੁਲਜ਼ਮ ਆਪਣੀਆਂ ਗੱਡੀਆਂ ਸਮੇਤ ਕਰੀਬ 30 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਨੈਸ਼ਨਲ ਹਾਈਵੇ ਰਾਹੀਂ ਮੋਗਾ ਨੂੰ ਰਵਾਨਾ ਹੋ ਗਏ। ਪ੍ਰੰਤੂ ਘਟਨਾ ਦੇ ਵਾਪਰਨ ਤੋਂ ਬਾਅਦ ਜੇ ਪੁਲਸ ਹਰਕਤ ’ਚ ਆਉਂਦੀ ਤਾਂ ਜ਼ਿਲੇ ਭਰ ’ਚ ਨਾਕਾਬੰਦੀ ਕਰਦੇ ਹੋਏ ਮੁਲਜ਼ਮਾਂ ਨੂੰ ਗੱਡੀਆਂ ਸਮੇਤ ਕਾਬੂ ਕੀਤਾ ਜਾ ਸਕਦਾ ਸੀ। ਇਸ ਦੇ ਨਾਲ ਹੀ ਜੇ ਗੈਂਗਸਟਰਾਂ ਦਾ ਮੁਕਾਬਲਾ ਪੁਲਸ ਦੀ 5 ਮੈਂਬਰੀ ਟੀਮ ਨਾਲ ਹੋ ਜਾਂਦਾ ਤਾਂ 17 ਮੁਲਜ਼ਮਾਂ ਵਲੋਂ ਪੁਲਸ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਕੁੱਲ ਮਿਲਾ ਕੇ ਇਸ ਸਾਰੀ ਘਟਨਾ ਦੌਰਾਨ ਪੁਲਸ ਦੀ ਕਾਰਵਾਈ ’ਤੇ ਕਈ ਤਰ੍ਹਾਂ ਦੇ ਸਵਾਲ ਖਡ਼ੇ ਹੁੰਦੇ ਨਜ਼ਰ ਆ ਰਹੇ ਹਨ।

ਇਸ ਸਬੰਧੀ ਐੱਸ. ਐੱਸ. ਪੀ. ਧਰੁੱਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਭਗਵਾਨ ਸਿੰਘ ਸਮੇਤ ਕੁਝ ਗੈਂਗਸਟਰ ਜੋ ਜ਼ਿਲਾ ਮੋਗਾ ਨਾਲ ਸਬੰਧਿਤ ਬੰਬੀਹਾ ਗੈਂਗ ਦੇ ਮੈਂਬਰ ਹਨ ਦੀ ਭਾਲ ਜਾਰੀ ਹੈ ਜੋ ਕਈ ਮਾਮਲਿਆਂ ’ਚ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਲੋਡ਼ੀਂਦੇ ਹਨ। ਜਿਸ ਤੋਂ ਬਾਅਦ ਇਹ ਪਤਾ ਲੱਗ ਪਾਵੇਗਾ ਕਿ ਮੁਲਜ਼ਮ ਇਸ ਇਲਾਕੇ ’ਚ ਕਿਸ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਸਨ ਜਾਂ ਫਿਰ ਕਿਸੇ ਨੂੰ ਮਿਲਣ ਆਏ ਸਨ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਪਾਸ ਵੱਡੀ ਗਿਣਤੀ ’ਚ ਹਥਿਆਰ ਵੀ ਮੌਜੂਦ ਸਨ।

 

 


Baljeet Kaur

Content Editor

Related News