ਜ਼ਹਿਰੀਲੀ ਸ਼ਰਾਬ ਦਾ ਕਹਿਰ: ਜ਼ਿਲ੍ਹਾ ਤਰਨਤਾਰਨ ''ਚ ਹੁਣ ਤੱਕ 77 ਲੋਕਾਂ ਨੇ ਤੋੜਿਆ ਦਮ
Monday, Aug 03, 2020 - 11:15 AM (IST)
ਤਰਨਤਾਰਨ (ਰਮਨ, ਬਲਵਿੰਦਰ ਕੌਰ) : ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 77 ਹੋ ਗਈ ਹੈ। ਜਾਣਕਾਰੀ ਅਨੁਸਾਰ 30 ਜੁਲਾਈ ਦੀ ਰਾਤ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਵਲੋਂ ਜ਼ਹਿਰੀਲੀ ਸਸਤੀ ਸ਼ਰਾਬ ਤਾਂ ਪੀ ਲਈ ਗਈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਜਾਮ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਜਾਮ ਹੋਵੇਗਾ। ਰਾਤ ਸੁੱਤੇ ਪਏ ਜ਼ਿਆਦਾ ਤਰ ਵਿਅਕਤੀਆਂ ਦੀ ਸਵੇਰ ਹੋਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਕਈਆਂ ਦੀ ਕੁੱਝ ਸਮਾਂ ਬਾਅਦ ਮੌਤ ਦੀ ਖ਼ਬਰ ਅੱਗ ਵਾਂਗ ਜ਼ਿਲ੍ਹੇ ਅੰਦਰ ਫੈਲ ਗਈ। ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਆਉਣ ਤੋਂ ਪਹਿਲਾਂ ਕਰੀਬ 15 ਮ੍ਰਿਤਕਾਂ ਦਾ ਅੰਤਮ ਸਸਕਾਰ ਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋਂ : ਨਸ਼ੇ ਨੇ ਖੋਹ ਲਿਆ ਪਿਓ ਤੇ ਭਰਾ, ਵੀਰ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਨੂੰ ਤਰਸ ਦੀਆਂ ਭੈਣਾਂ
ਸ਼ਨੀਵਾਰ ਸ਼ਾਮ ਤੱਕ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਨਾਲ 63 ਮੌਤਾਂ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਅਤੇ ਬੀਤੇ ਦਿਨ 14 ਹੋਰ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਗਿਣਤੀ 77 ਹੋ ਗਈ ਹੈ। ਸਰਕਾਰ ਵਲੋਂ ਜਾਰੀ ਕੀਤੀ ਗਈ ਮਾਲੀ ਸਹਾਇਤਾ ਦੀ ਰਾਸ਼ੀ ਵੀ ਉਨ੍ਹਾਂ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੋਸਟ ਮਾਰਟਮ ਰੂਮ ਦੇ ਬਾਹਰ ਮੀਹ ਦੇ ਬਾਵਜੂਦ ਭੁੱਖੇ ਪਿਆਸੇ ਲਾਸ਼ ਨੂੰ ਹਾਸਲ ਕਰਨ ਲਈ ਸਾਰਾ ਦਿਨ ਇੰਤਜ਼ਾਰ ਕਰਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸਰਕਾਰ ਨੂੰ ਕੋਸਦੇ ਨਜ਼ਰ ਆਏ।
ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ