ਜ਼ਿਲਾ ਪੁਲਸ ਨੇ ਜੁਰਮ ''ਤੇ ਨਕੇਲ ਪਾਉਣ ਅਤੇ ਲੋਕਾਂ ਦੇ ਸੁਝਾਓ ਲੈਣ ਲਈ ਬਣਾਇਆ ਫੇਸਬੁੱਕ ਪੇਜ
Saturday, Aug 17, 2019 - 11:39 AM (IST)

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਪੁਲਸ ਨੇ ਕ੍ਰਾਈਮ ਨੂੰ ਖਤਮ ਕਰਨ ਅਤੇ ਨਸ਼ਾ ਸਮੱਗਲਰਾਂ ਨੂੰ ਆਸਾਨੀ ਨਾਲ ਹੱਥ ਪਾਉਣ ਦੇ ਮਕਸਦ ਨਾਲ ਸੋਸ਼ਲ ਮੀਡੀਆ ਦੀ ਮਦਦ ਲੈਂਦੇ ਹੋਏ ਇਕ ਤਰਨਤਾਰਨ ਪੁਲਸ ਦਾ ਪੇਜ ਤਿਆਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਫੇਸਬੁੱਕ 'ਤੇ ਜ਼ਿਲਾ ਤਰਨਤਾਰਨ ਪੁਲਸ ਵਲੋਂ ਬਣਾਇਆ ਗਿਆ ਇਹ ਪੇਜ ਲੋਕਾਂ ਨਾਲ ਪੁਲਸ ਦੇ ਵਧੀਆ ਤਾਲਮੇਲ ਦਾ ਨਤੀਜਾ ਸਾਬਤ ਕਰੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਪੁਲਸ ਦੀ ਕਾਰਗੁਜ਼ਾਰੀ ਸਬੰਧੀ ਆਪਣੇ ਨੇਕ ਸੁਝਾਅ ਇਸ ਪੇਜ 'ਤੇ ਪੁਲਸ ਨਾਲ ਸਾਂਝੇ ਕਰ ਸਕਦਾ ਹੈ। ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਇਹ ਪਹਿਲ ਪਹਿਲੀਵਾਰ ਸਰਹੱਦੀ ਜ਼ਿਲੇ 'ਚ ਉਨ੍ਹਾਂ ਵਲੋਂ ਕੀਤੀ ਗਈ ਹੈ, ਜਿਸ ਦੇ ਭਵਿੱਖ 'ਚ ਉਨ੍ਹਾਂ ਨੂੰ ਵਧੀਆ ਨਤੀਜੇ ਮਿਲਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਇਸ ਫੇਸਬੁੱਕ ਪੇਜ ਦੀ ਮਦਦ ਨਾਲ ਕ੍ਰਾਈਮ 'ਤੇ ਨਕੇਲ ਪਾਉਣ 'ਚ ਪੁਲਸ ਨੂੰ ਮਦਦ ਮਿਲੇਗੀ। ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਪੇਜ ਨੂੰ ਲਾਈਕ ਕਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣ ਲੱਗ ਪਿਆ ਹੈ ਅਤੇ ਲੋਕ ਪੁਲਸ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕਰਨ ਤੋਂ ਪਿੱਛੇ ਨਹੀਂ ਰਹਿ ਰਹੇ।