ਸ਼ਰੇਆਮ ਨਸ਼ੇ ਦੇ ਆਦੀ ਨੌਜਵਾਨਾਂ ਵਲੋਂ ਰੋਹੀ ਪੁਲ ਅਤੇ ਹਸਪਤਾਲ ’ਚ ਕੀਤੀ ਜਾ ਰਹੀ ਗੋਲੀਆਂ ਦੀ ਬਲੈਕ

Tuesday, Mar 15, 2022 - 03:58 PM (IST)

ਸ਼ਰੇਆਮ ਨਸ਼ੇ ਦੇ ਆਦੀ ਨੌਜਵਾਨਾਂ ਵਲੋਂ ਰੋਹੀ ਪੁਲ ਅਤੇ ਹਸਪਤਾਲ ’ਚ ਕੀਤੀ ਜਾ ਰਹੀ ਗੋਲੀਆਂ ਦੀ ਬਲੈਕ

ਤਰਨਤਾਰਨ (ਰਮਨ ਚਾਵਲਾ)- ਸਥਾਨਕ ਸ਼ਹਿਰ ਦੇ ਰੋਹੀ ਪੁਲ ਨਜ਼ਦੀਕ ਨਸ਼ੇੜੀਆਂ ਦੇ ਬਣੇ ਅੱਡੇ ’ਚ ਰੋਜ਼ਾਨਾ ਸ਼ਰ੍ਹੇਆਮ ਦਿਨ-ਦਿਹਾੜੇ ਇਕ ਦੂਜੇ ਨੂੰ ਨਸ਼ੇ ਦੇ ਟੀਕੇ ਲਗਾਉਣ ਦਾ ਸਿਲਸਿਲਾ ਬਿਨਾਂ ਰੋਕ ਜਾਰੀ ਹੈ। ਇਸ ਕਾਰਨ ਏਡਜ਼, ਕਾਲਾ ਪੀਲੀਆ ਆਦਿ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਨੂੰ ਰੋਕਣ ’ਚ ਪੁਲਸ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਨਾਕਾਮ ਨਜ਼ਰ ਆ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ : ਬੱਚੇ ਨੂੰ ਖੇਡਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਪਿਤਾ ਵਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ਅਤੇ ਸ਼ਹਿਰ ਦੇ ਕੁਝ ਪ੍ਰਾਈਵੇਟ ਨਸ਼ਾ ਛਡਾਓ ਕੇਂਦਰਾਂ ਰਾਹੀਂ ਇਲਾਜ ਕਰਵਾਉਣ ਵਾਲੇ ਕੁਝ ਵਿਅਕਤੀਆਂ ਵਲੋਂ ਪ੍ਰਾਪਤ ਕੀਤੀਆਂ ਜਾਂਦੀਆਂ ਬੁਪੀਰੋਨਾਰਫਿਨ ਅਤੇ ਐਲਪਰਾਜ਼ੋਲੈਮ ਨਾਮਕ ਸਾਲਟ ਦੀਆਂ ਗੋਲੀਆਂ ਨੂੰ ਬਾਜ਼ਾਰ ’ਚ ਹੋਰ ਲੋਕਾਂ ਨੂੰ ਬਲੈਕ ਕਰਦੇ ਹੋਏ ਵੇਚਣ ਦਾ ਕਾਰੋਬਾਰ ਤੇਜ਼ੀ ਨਾਲ ਜਾਰੀ ਹੈ। ਨਸ਼ੇ ਦੇ ਆਦੀ ਨੌਜਵਾਨ ਹੋਰ ਲੋਕਾਂ ’ਚ ਬੂਪਰੋਨੋਰਫਿਨ ਦਾ ਇਕ ਪੱਤਾ 300 ਤੋਂ ਲੈ 500 ਰੁਪਏ ’ਚ ਵੇਚ ਰਹੇ ਹਨ। ਇਸ ਦੌਰਾਨ ਬੁਪੀਰੋਨਾਰਫਿਨ ਦੀ ਗੋਲੀ ਨੂੰ ਪਾਣੀ ਵਿਚ ਘੋਲਦੇ ਹੋਏ ਉਸ ਦਾ ਟੀਕਾ ਤਿਆਰ ਕਰ ਲਿਆ ਜਾਂਦਾ ਹੈ, ਜਿਸ ਨੂੰ ਵਾਰੋ-ਵਾਰੀ ਇਕੋ ਸਰਿੰਜ਼ ਅਤੇ ਸੂਈ ਦੀ ਵਰਤੋਂ ਕਰਦੇ ਹੋਏ ਇਕ ਦੂਸਰੇ ਨੂੰ ਰੋਹੀ ਪੁਲ ਹੇਠਾਂ ਦਾਖਲ ਹੋ ਸ਼ਰ੍ਹੇਆਮ ਲਗਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਇਨ੍ਹਾਂ ਲਗਾਏ ਜਾ ਰਹੇ ਟੀਕਿਆਂ ਕਾਰਨ ਏਡਜ਼, ਕਾਲਾ ਪੀਲੀਆ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ 100 ਫੀਸਦੀ ਬਣ ਚੁੱਕਾ ਹੈ। ਇਸ ਨੂੰ ਰੋਕਣ ਲਈ ਜਿੱਥੇ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉੱਥੇ ਸਿਹਤ ਮਹਿਕਮੇ ਵਲੋਂ ਵੀ ਇਨ੍ਹਾਂ ਨੌਜਵਾਨਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਰਿਹਾ। ਨਸ਼ਾ ਛੁਡਾਓ ਕੇਂਦਰਾਂ ’ਚੋਂ ਪ੍ਰਾਪਤ ਕੀਤੀ ਜਾਣ ਵਾਲੀਆਂ ਐਲਪਰਾਜ਼ੋਲਮ ਅਤੇ ਬੁਪਰੋਨੋਰਫਿਨ ਗੋਲੀਆਂ ਨੂੰ ਘੱਟ ਰੇਟ ਉੱਪਰ ਵੱਖਰੇ-ਵੱਖਰੇ ਕਾਰਡਾਂ ਰਹੀ ਲੈਣ ਤੋਂ ਬਾਅਦ ਉਸ ਦੀ ਬਲੈਕ ਕੀਤੀ ਜਾ ਰਹੀ ਹੈ। ਰੋਹੀ ਪੁਲ ਨਜ਼ਦੀਕ ਟੈਕਸੀ ਸਟੈਂਡ ਅਤੇ ਉਸਦੇ ਨਾਲ ਗੰਦੇ ਨਾਲੇ ਹੇਠਾਂ ਉੱਤਰ ਕੇ ਨੌਜਵਾਨ ਦਿਨ-ਦਿਹਾੜੇ ਇਕ-ਦੂਜੇ ਦੀਆਂ ਵਰਤੀਆਂ ਗਈਆਂ ਸੂਈਆਂ ਅਤੇ ਸਰਿੰਜ਼ਾਂ ਨਾਲ ਟੀਕੇ ਲਗਾ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਸ਼ਹੀਦੀ ਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, SGPC ਨੇ ਮੰਗੇ ਪਾਸਪੋਰਟ

ਇਨ੍ਹਾਂ ਨੌਜਵਾਨਾਂ ਵਲੋਂ ਲੁੱਟਾਂ-ਖੋਹਾਂ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਸਰਕਾਰੀ ਹਸਪਤਾਲ ਅੰਦਰ ਮੌਜੂਦ ਨਸ਼ਾ ਛੁਡਾਓ ਕੇਂਦਰ ਦੇ ਨਜ਼ਦੀਕ ਨਸ਼ੇੜੀ ਵਿਅਕਤੀਆਂ ਦੇ ਗਰੁੱਪਾਂ ਵਲੋਂ ਬਲੈਕ ’ਚ ਗੋਲੀਆਂ ਨੂੰ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਉਹ ਜਲਦ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੇ ਪੁਲਸ ਨੂੰ ਨਿਰਦੇਸ਼ ਜਾਰੀ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ


author

Rahul Singh

Content Editor

Related News