19 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੀ ''ਦਲੇਰ ਮਾਂ'' ਮੌਤ ਅੱਗੇ ਹਾਰੀ

Thursday, Feb 13, 2020 - 10:34 AM (IST)

19 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੀ ''ਦਲੇਰ ਮਾਂ'' ਮੌਤ ਅੱਗੇ ਹਾਰੀ

ਤਰਨਤਾਰਨ : ਪੁਲਸ ਦੀ ਕਥਿਤ ਹਿਰਾਸਤ 'ਚ ਮਾਰੇ ਗਏ ਨੌਜਵਾਨ ਦੀ ਮਾਂ ਇਨਸਾਫ ਦੀ ਉਡੀਕ 'ਚ ਮੌਤ ਦੇ ਅੱਗੇ ਹਾਰ ਗਈ। ਜਾਣਕਾਰੀ ਮੁਤਾਬਕ ਇਨਸਾਫ ਲੈਣ ਲਈ ਲੜ ਰਹੀ ਜੋਗਿੰਦਰ ਕੌਰ (70) ਨੂੰ ਉਸ ਦੇ ਪੁੱਤਰ ਲਈ ਇਨਸਾਫ ਦੀ ਲੜਾਈ ਲੜਨ ਵਾਲੀ ਸੰਸਥਾ ਪਰਦੀਪ ਕਤਲ ਕਾਂਡ ਐਕਸ਼ਨ ਕਮੇਟੀ ਨੇ 'ਦਲੇਰ ਮਾਂ' ਦਾ ਖਿਤਾਬ ਦਿੱਤਾ ਸੀ।

ਇਥੇ ਦੱਸ ਦੇਈਏ ਕਿ ਪਰਦੀਪ ਸਿੰਘ ਦੀ 22 ਦਸੰਬਰ 2001 ਨੂੰ ਪੁਲਸ ਹਿਰਾਸਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪਰਦੀਪ ਦੇ ਮੌਤ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਲਈ 19 ਸਾਲਾਂ ਤੋਂ ਜੋਗਿੰਦਰ ਕੌਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਚੱਕਰ ਕੱਟਦੀ ਆ ਰਹੀ ਸੀ। ਉਸ ਦੀ ਇਨਸਾਫ ਦੀ ਲੜਾਈ ਕਮੇਟੀ ਵਲੋਂ ਜਾਰੀ ਰੱਖਣ ਦਾ ਅਹਿਦ ਲਿਆ ਹੋਇਆ ਹੈ। ਜੋਗਿੰਦਰ ਕੌਰ ਨੇ ਦਫਤਰੀ ਚੱਕਰਾਂ ਕੋਂ ਪਰੇਸ਼ਾਨ ਹੋ ਕੇ ਪੰਜਾਬ, ਹਰਿਆਣਾ ਹਾਈਕੋਰਟ ਜਾਣ ਦੀ ਤਿਆਰੀ ਕੀਤੀ ਹੋਈ ਸੀ ਅਤੇ ਇਸੇ ਦੌਰਾਨ ਉਸ ਦੀ ਸਿਹਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ।


author

Baljeet Kaur

Content Editor

Related News