ਤਰਨਤਾਰਨ: ਭਾਰਤ-ਪਾਕਿ ਸਰਹੱਦ ’ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਨੇ ਦਾਗੇ ਈਲੂ ਬੰਬ
Wednesday, Jun 08, 2022 - 10:12 AM (IST)
ਤਰਨਤਾਰਨ (ਰਮਨ ਚਾਵਲਾ) - ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਪਾਕਿਸਤਾਨੀ ਡਰੋਨ ਵਲੋਂ ਬੀਤੀ ਰਾਤ ਭਾਰਤੀ ਖੇਤਰ ਵਿਚ ਫਿਰ ਦਸਤਕ ਦੇ ਦਿੱਤੀ ਗਈ। ਇਸ ਡਰੋਨ ਨੂੰ ਖਦੇੜਨ ਲਈ ਬੀ.ਐੱਸ.ਐੱਫ. ਵਲੋਂ ਕਰੀਬ 7 ਰਾਊਂਡ ਫਾਇਰ ਅਤੇ ਕੁਝ ਈਲੂ ਬੰਬ ਦਾਗੇ ਗਏ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿ ਵੱਲ ਨੂੰ ਪਰਤ ਗਿਆ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੇ ਰਾਜੋਕੇ ਸੈਕਟਰ ਅਧੀਨ ਆਉਂਦੇ ਬੀ.ਓ.ਪੀ. 143/7 ਵਿਖੇ ਕੰਡਿਆਲੀ ਤਾਰ ਨੂੰ ਪਾਰ ਕਰ ਪਾਕਿਸਤਾਨੀ ਡਰੋਨ ਬੀਤੀ ਦੇਰ ਰਾਤ ਦਾਖ਼ਲ ਹੋ ਗਿਆ। ਇਸ ਡਰੋਨ ਦੀ ਆਵਾਜ਼ ਨੂੰ ਸੁਣ ਜਿੱਥੇ ਪਿੰਡ ਵਾਸੀ ਜਾਗ ਉੱਠੇ ਉੱਥੇ ਸਰਹੱਦ ਉੱਪਰ ਤਾਇਨਾਤ ਬੀ. ਐੱਸ. ਐੱਫ. ਦੀ 103 ਬਟਾਲੀਅਨ ਦੇ ਜਵਾਨ ਹਰਕਤ ’ਚ ਆ ਗਏ। ਇਸ ਦੌਰਾਨ ਜਵਾਨਾਂ ਵਲੋਂ ਡਰੋਨ ਨੂੰ ਖਦੇੜਨ ਲਈ ਕਰੀਬ 7 ਰਾਊਂਡ ਫਾਇਰ ਕੀਤੇ ਗਏ ਅਤੇ ਕੁਝ ਈਲੂ ਬੰਬ ਵੀ ਦਾਗੇ ਗਏ, ਜਿਸ ਤੋਂ ਬਾਅਦ ਡਰੋਨ ਤੁਰੰਤ ਪਾਕਿਸਤਾਨ ਵਾਪਸ ਪਰਤ ਗਿਆ। ਮੰਗਲਵਾਰ ਸਵੇਰੇ ਇਲਾਕੇ ਅਧੀਨ ਆਉਂਦੇ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ ਵਲੋਂ ਸਾਂਝੇ ਤੌਰ ’ਤੇ ਤਲਾਸ਼ੀ ਅਭਿਆਨ ਦੁਪਹਿਰ ਤੱਕ ਚਲਾਇਆ ਗਿਆ, ਜਿਸ ਵਿਚ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)