ਦੇਸੀ ਪਿਸਤੌਲ ਅਤੇ 15 ਗ੍ਰਾਮ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ

Wednesday, Jul 22, 2020 - 11:09 AM (IST)

ਦੇਸੀ ਪਿਸਤੌਲ ਅਤੇ 15 ਗ੍ਰਾਮ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ

ਤਰਨਤਾਰਨ (ਰਮਨ) : ਸੀ. ਆਈ. ਏ ਸਟਾਫ ਵਲੋਂ ਇਕ ਮੁਲਜ਼ਮ ਨੂੰ 15 ਗ੍ਰਾਮ ਹੈਰੋਇਨ, ਇਕ ਨਾਜਾਇਜ਼ ਪਿਸਤੌਲ ਸਣੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਖਿਲਾਫ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਕਾਰਗਿਲ ਯੁੱਧ ਤੋਂ ਪਹਿਲਾਂ ਸ਼ਹਾਦਤ ਪਾਉਣ ਵਾਲੇ ਜਵਾਨਾਂ ਦੇ ਪਰਿਵਾਰ ਸਰਕਾਰ ਤੋਂ ਨਿਰਾਸ਼

ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਦੇ ਮੁੱਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਐੱਸ. ਆਈ. ਅਨੋਖ ਸਿੰਘ ਸਣੇ ਪੁਲਸ ਪਾਰਟੀ ਦਾਣਾ ਮੰਡੀ ਘਰਿਆਲਾ ਵਿਖੇ ਪੁੱਜੀ ਤਾਂ ਇਕ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਮੌਕੇ ਤੋਂ ਭੱਜਣ ਦੀ ਤਿਆਰੀ ਕਰਨ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀ ਨੇ ਆਪਣੀ ਪਛਾਣ ਚੰਨਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਾਈ ਲੱਦੂ ਵਜੋਂ ਦੱਸੀ। ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ ਇਕ ਦੇਸੀ ਪਿਸਤੌਲ 315 ਬੋਰ ਅਤੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰਨ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚੀਥੜੇ


author

Baljeet Kaur

Content Editor

Related News