ਪੋਤੀ-ਪੋਤੇ ਦੀ ਬਲੀ ਦੇਣ ਵਾਲੀ ਤਾਂਤਰਿਕ ਦਾਦੀ ਨੂੰ ਨਹੀਂ ਕੋਈ ਪਛਤਾਵਾ, ਵੀਡੀਓ ''ਚ ਦੇਖੋ ਕਿਵੇਂ ਦਿੱਤਾ ਬੇਸ਼ਰਮੀ ਭਰਿਆ ਬਿਆਨ

03/09/2017 5:59:36 PM

 ਬਠਿੰਡਾ : ਬਠਿੰਡਾ ਦੇ ਪਿੰਡ ਕੋਟਫੱਤਾ ''ਚ ਆਪਣੇ ਪੋਤੀ-ਪੋਤੇ ਦੀ ਬਲੀ ਦੇਣ ਵਾਲੀ ਤਾਂਤਰਿਕ ਦਾਦੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਮ੍ਰਿਤਕ ਬੱਚਿਆਂ ਨੂੰ ਮੁੜ ਜਿਊਂਦਾ ਕਰ ਦੇਵੇਗੀ, ਜਿਸ ਤੋਂ ਬਾਅਦ ਗੁੱਸੇ ''ਚ ਆਏ ਪਿੰਡ ਵਾਸੀਆਂ ਨੇ ਤਾਂਤਰਿਕ ਔਰਤ ਸਮੇਤ ਬੱਚਿਆਂ ਦੇ ਪਿਤਾ ਦਾ ਰੱਜ ਕੇ ਕੁਟਾਪਾ ਚਾੜ੍ਹ ਦਿੱਤਾ। ਦੂਜੇ ਪਾਸੇ ਬੱਚਿਆਂ ਦੀ ਮਾਂ ਦੀ ਹਾਲਤ ਬੇਹੱਦ ਖਰਾਬ ਹੈ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਅਜਿਹੇ ਦਿਲ ਦਹਿਲਾ ਦੇਣ ਵਾਲੇ ਕਾਂਡ ਤੋਂ ਬਾਅਦ ਵੀ ਤਾਂਤਰਿਕ ਔਰਤ ਨਿਰਮਲ ਕੌਰ ਅਤੇ ਉਸ ਦੇ ਪੁੱਤਰ ਕੁਲਵਿੰਦਰ ਸਿੰਘ ਨੂੰ ਬੱਚਿਆਂ ਦੀ ਬਲੀ ਦੇਣ ਦਾ ਕੋਈ ਪਛਤਾਵਾ ਨਹੀਂ ਹੈ। ਦੋਸ਼ੀ ਔਰਤ ਨੂੰ ਆਪਣੀ ਤਾਂਤਰਿਕ ਵਿੱਦਿਆ ''ਤੇ ਪੂਰਾ ਭਰੋਸਾ ਹੈ, ਜਿਸ ਕਾਰਨ ਉਸ ਨੇ ਦਾਅਵਾ ਕੀਤਾ ਹੈ ਕਿ ਇਕ ਵਾਰ ਮ੍ਰਿਤਕ ਬੱਚੇ ਉਸ ਕੋਲ ਲੈ ਆਓ, ਜਿਸ ਤੋਂ ਬਾਅਦ ਉਹ ਜ਼ਿੰਦਾ ਹੋ ਜਾਣਗੇ। ਦੋਸ਼ੀ ਔਰਤ ਦਾ ਕਹਿਣਾ ਹੈ ਬੱਚਿਆਂ ਦਾ ਖੂਨ ਖੜ੍ਹਾ ਹੋ ਚੁੱਕਾ ਹੈ, ਇਸ ਲਈ ਸ਼ੁੱਕਰਵਾਰ ਸ਼ਾਮ ਤੱਕ ਬੱਚੇ ਜ਼ਿੰਦਾ ਹੋ ਜਾਣਗੇ। ਫਿਲਹਾਲ ਪੁਲਸ ਨੇ ਦੋਸ਼ੀ ਮਾਂ-ਪੁੱਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਅਜਿਹੀ ਘਿਨਾਉਣਾ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਆਪਣੀ ਤਾਂਤਰਿਕ ਵਿੱਦਿਆ ਨੂੰ ਸਿੱਧ ਕਰਨ ਲਈ ਦੋਸ਼ੀ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਫੁੱਲ ਭਰ ਜਿੰਨੇ ਪੋਤੇ ਅਤੇ ਪੋਤੀ ਦੀ ਬਲੀ ਦੇ ਦਿੱਤੀ ਸੀ। ਦੋਹਾਂ ਦੋਸ਼ੀਆਂ ਨੇ ਪਹਿਲਾਂ ਬੇਰਹਿਮੀ ਨਾਲ ਬੱਚਿਆਂ ਨੂੰ ਕੁੱਟਿਆ ਅਤੇ ਫਿਰ ਕਰੰਟ ਲਾ ਦਿੱਤਾ, ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀਆਂ ਨੇ ਬੱਚਿਆਂ ਦੇ ਮੂੰਹ ''ਚ ਟਿਊਬ ਲਾਈਟਾਂ ਤੋੜ ਕੇ ਕੱਚ ਵੀ ਪਾ ਦਿੱਤਾ ਸੀ। ਦੋਸ਼ੀਆਂ ਵਲੋਂ ਕੀਤੇ ਗਏ ਇਸ ਕਾਂਡ ਤੋਂ ਬਾਅਦ ਪੂਰੇ ਪਿੰਡ ਉਨ੍ਹਾਂ ਦੇ ਖਿਲਾਫ ਖੜ੍ਹਾ ਹੋ ਗਿਆ ਹੈ। 


Babita Marhas

News Editor

Related News