ਪੰਜਾਬ : ਅੱਧਸੜੀ ਲਾਸ਼ ਨਾਲ ਰੂਹ ਕੰਬਾਊ ਕਾਰਾ, ਚਿਤਾ ਦਾ ਮੰਜ਼ਰ ਦੇਖ ਪਰਿਵਾਰ ਦੇ ਉੱਡੇ ਹੋਸ਼, ਬੁਰੀ ਤਰ੍ਹਾਂ ਡਰੇ ਲੋਕ

Saturday, Nov 14, 2026 - 04:50 PM (IST)

ਪੰਜਾਬ : ਅੱਧਸੜੀ ਲਾਸ਼ ਨਾਲ ਰੂਹ ਕੰਬਾਊ ਕਾਰਾ, ਚਿਤਾ ਦਾ ਮੰਜ਼ਰ ਦੇਖ ਪਰਿਵਾਰ ਦੇ ਉੱਡੇ ਹੋਸ਼, ਬੁਰੀ ਤਰ੍ਹਾਂ ਡਰੇ ਲੋਕ

ਲੁਧਿਆਣਾ/ਹਲਵਾਰਾ (ਵੈੱਬ ਡੈਸਕ, ਰਾਜ) : ਹਲਵਾਰਾ 'ਚ ਇੰਟਰਨੈਸ਼ਨਲ ਏਅਰਪੋਰਟ ਰੋਡ 'ਤੇ ਸਥਿਤ ਸ਼ਮਸ਼ਾਨਘਾਟ 'ਚ ਰੂਹ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੰਤਿਮ ਸਸਕਾਰ ਦੇ ਸਿਰਫ ਕੁੱਝ ਹੀ ਘੰਟਿਆਂ ਮਗਰੋਂ ਰਾਤ ਦੇ ਹਨ੍ਹੇਰੇ 'ਚ ਅਣਪਛਾਤੇ ਲੋਕਾਂ ਨੇ ਇਕ 38 ਸਾਲਾ ਨੌਜਵਾਨ ਦੀ ਅੱਧਸੜੀ ਲਾਸ਼ ਨਾਲ ਕਥਿਤ ਤੌਰ 'ਤੇ ਕਾਲਾ ਜਾਦੂ ਅਤੇ ਬੇਹੱਦ ਘਿਨੌਣੀ ਹਰਕਤ ਕੀਤੀ। ਅਗਲੇ ਦਿਨ ਜਦੋਂ ਸਵੇਰੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਅਸਥੀਆਂ ਚੁਗਣ ਸ਼ਮਘਾਨਘਾਟ ਪੁੱਜੇ ਤਾਂ ਚਿਤਾ 'ਤੇ ਲਾਸ਼ ਦੀ ਹਾਲਤ ਅਤੇ ਉੱਥੇ ਖਿੱਲਰੀ ਤਾਂਤਰਿਕ ਸਮੱਗਰੀ ਦੇਖ ਹੱਕੇ-ਬੱਕੇ ਰਹਿ ਗਏ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਹਲਵਾਰਾ ਵਾਸੀ 38 ਸਾਲਾ ਜਗਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੀਤੀ-ਰਿਵਾਜ਼ਾਂ ਮੁਤਾਬਕ ਇੰਟਰਨੈਸ਼ਨਲ ਏਅਰਪੋਰਟ ਰੋਡ 'ਤੇ ਸਥਿਤ ਸ਼ਮਸ਼ਾਨਘਾਟ 'ਚ ਉਸ ਦਾ ਅੰਤਿਮ ਸਸਕਾਰ ਕੀਤਾ। ਸ਼ਾਮ ਨੂੰ ਚਿਤਾ ਨੂੰ ਮੁੱਖ ਅਗਨੀ ਦੇਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਘਰ ਵਾਪਸ ਚਲੇ ਗਏ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰਾਤ ਦੇ ਸੰਨਾਟੇ ਦਾ ਫ਼ਾਇਦਾ ਚੁੱਕੇ ਕੇ ਕੁੱਝ ਅਣਪਛਾਤੇ ਵਿਅਕਤੀ ਸ਼ਮਸ਼ਾਨਘਾਟ 'ਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਸੜਦੀ ਅਤੇ ਬੁਝਦੀ ਚਿਤਾ ਨਾਲ ਛੇੜਛਾੜ ਕਰਦੇ ਹੋਏ ਤਾਂਤਰਿਕ ਕਿਰਿਆ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਦੀਆਂ ਤਨਖ਼ਾਹਾਂ ਕੱਟਣ ਦੇ ਹੁਕਮ, ਪੜ੍ਹੋ ਕਿਉਂ ਲਿਆ ਗਿਆ ਵੱਡਾ ਐਕਸ਼ਨ

ਅਗਲੇ ਦਿਨ ਸਵੇਰੇ ਜਦੋਂ ਪਰਿਵਾਰਕ ਮੈਂਬਰ ਫੁੱਲ ਚੁਗਣ ਦੀ ਰਸਮ ਲਈ ਸ਼ਮਸ਼ਾਨਘਾਟ ਪੁੱਜੇ ਤਾਂ ਚਿਤਾ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਦੋਸ਼ੀਆਂ ਨੇ ਬੇਹੱਦ ਦਰਿੰਦਗੀ ਦਿਖਾਉਂਦੇ ਹੋਏ ਚਿਤਾ 'ਤੇ ਰੱਖੀ ਅੱਧਸੜੀ ਲਾਸ਼ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਲਾਸ਼ ਦੇ ਇਕ ਹਿੱਸੇ ਕੋਲ ਕਿਸੇ ਅਣਪਛਾਤੀ ਔਰਤ ਅਤੇ ਕੁੱਝ ਹੋਰ ਵਿਅਕਤੀਆਂ ਦੀਆਂ ਤਸਵੀਰਾਂ ਰੱਖੀਆਂ ਗਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਕਿਸੇ ਕਥਿਤ ਟੂਣੇ ਜਾਂ ਵਿਸ਼ੇਸ਼ ਮਕਸਦ ਤਹਿਤ ਮ੍ਰਿਤਕ ਦੀ ਲਾਸ਼ ਨਾਲ ਇਨ੍ਹਾਂ ਤਸਵੀਰਾਂ ਨੂੰ ਜੋੜਿਆ ਗਿਆ ਸੀ। ਸ਼ਮਸ਼ਾਨਘਾਟ 'ਚ ਚਿਤਾ ਦੇ ਨੇੜੇ-ਤੇੜੇ ਤਾਂਤਰਿਕ ਕਿਰਿਆ ਨਾਲ ਜੁੜੀਆਂ ਕਈ ਖ਼ੌਫ਼ਨਾਕ ਚੀਜ਼ਾਂ ਰੱਖੀਆਂ ਗਈਆਂ ਸਨ, ਜਿਨ੍ਹਾਂ 'ਚੋਂ ਮੌਕੇ 'ਤੇ ਇਕ ਖ਼ੂਨ ਨਾਲ ਲਿੱਬੜੀ ਗੁੱਡੀ ਵੀ ਪਈ ਮਿਲੀ, ਜਿਸ ਦੇ ਗਲੇ 'ਚ ਲੋਹੇ ਦੀ ਭਾਰੀ ਜੰਜੀਰ ਲਪੇਟ ਕੇ ਉਸ 'ਤੇ ਬਕਾਇਦਾ ਤਾਲਾ ਲਾਇਆ ਗਿਆ ਸੀ।

ਇਹ ਵੀ ਪੜ੍ਹੋ : ਚਲਾਨ ਭਰਨ ਨੂੰ ਲੈ ਕੇ ਵੱਡੀ ਰਾਹਤ, ਵਾਹਨ ਚਾਲਕਾਂ ਲਈ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੇ ਲਿਆ ਅਹਿਮ ਫ਼ੈਸਲਾ

ਚਿਤਾ ਨੇੜੇ ਸ਼ਰਾਬ ਦੀਆਂ ਬੋਤਲਾਂ, ਜਲਦੇ ਹੋਏ ਦੀਵੇ ਅਤੇ ਸਬਜ਼ੀ ਅਤੇ ਰੋਟੀ ਇਕ ਖ਼ਾਸ ਕ੍ਰਮ 'ਚ ਰੱਖੀ ਹੋਈ ਮਿਲੀ। ਘਟਨਾ ਸ਼ਥਾਨ ਦੀ ਜਾਂਚ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਇਕ ਬੇਹੱਦ ਅਹਿਮ ਸੁਰਾਗ ਹੱਥ ਲੱਗਿਆ ਹੈ। ਮੌਕੇ ਤੋਂ ਇਕ ਨਾਮੀ ਫੋਟੇ ਸਟੂਡੀਓ ਦਾ ਲਿਫ਼ਾਫ਼ਾ ਬਰਾਮਦ ਹੋਇਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਇਸੇ ਲਿਫ਼ਾਫ਼ੇ ਅਤੇ ਉਸ 'ਚੋਂ ਮਿਲੀਆਂ ਤਸਵੀਰਾਂ ਦੇ ਆਧਾਰ 'ਤੇ ਕੁੱਝ ਸ਼ੱਕੀ ਵਿਅਕਤੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਹੱਥ ਲੱਗੀ ਹੈ। ਪੀੜਤ ਪਰਿਵਾਰ ਨੇ ਇਸ ਪੂਰੀ ਵਾਰਦਾਤ ਪਿੱਛੇ ਪੁਰਾਣੀ ਆਪਸੀ ਰੰਜਿਸ਼ ਦਾ ਸ਼ੱਕ ਜਤਾਇਆ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਇਕ ਔਰਤ ਸਣੇ ਕੁੱਝ ਸਥਾਨਕ ਅਤੇ ਬਾਹਰੀ ਵਿਅਕਤੀਆਂ ਨੇ ਕਿਸੇ ਕਥਿਤ ਤਾਂਤਰਿਕ ਨਾਲ ਮਿਲ ਕੇ ਰੰਜਿਸ਼ ਕੱਢਣ ਲਈ ਮ੍ਰਿਤਕ ਦੀ ਲਾਸ਼ ਦਾ ਅਪਮਾਨ ਕੀਤਾ ਹੈ। ਇਸ ਨੂੰ ਲੈ ਕੇ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਨੂੰ ਨਾਲ ਲੈ ਕੇ ਪਰਿਵਾਰ ਨੇ ਥਾਣਾ ਸੁਧਾਰ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਤ ਤੋਂ ਬਾਅਦ ਵੀ ਹਰ ਇਨਸਾਨ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਪਰ ਦੋਸ਼ੀਆਂ ਨੇ ਅੰਤਿਮ ਸਸਕਾਰ ਦੀ ਪਵਿੱਤਰਤਾ ਨੂੰ ਤਾਰ-ਤਾਰ ਕਰ ਦਿੱਤਾ ਹੈ। ਸ਼ਿਕਾਇਤ ਮਿਲਦੇ ਹੀ ਥਾਣਾ ਸੁਧਾਰ ਦੀ ਪੁਲਸ ਹਰਕਤ 'ਚ ਆ ਗਈ ਹੈ। ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Babita

Content Editor

Related News