ਟਾਂਡਾ ਦੇ ਨੌਜਵਾਨ ਨੇ ਵਿਦੇਸ਼ 'ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, US ਆਰਮੀ 'ਚ ਹੋਈ ਚੋਣ

Friday, Aug 28, 2026 - 05:50 PM (IST)

ਟਾਂਡਾ ਦੇ ਨੌਜਵਾਨ ਨੇ ਵਿਦੇਸ਼ 'ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, US ਆਰਮੀ 'ਚ ਹੋਈ ਚੋਣ

ਟਾਂਡਾ ਉੜਮੁੜ (ਸ. ਹ.)-ਟਾਂਡਾ ਦੇ ਨੌਜਵਾਨ ਨੇ ਅਮਰੀਕਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਟਾਂਡਾ ਦੇ ਪਿੰਡ ਖੁਣ-ਖੁਣ ਕਲਾਂ ਦੇ ਰਹਿਣ ਵਾਲੇ ਹੇਮੰਤ ਸ਼ਰਮਾ ਦੀ ਯੂ. ਐੱਸ. ਆਰਮੀ ਦੇ 'ਚ ਚੋਣ ਹੋਈ ਹੈ। ਉਕਤ ਨੌਜਵਾਨ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀ. ਸੈਕੰ. ਸਕੂਲ ਸ਼ਾਹਬਾਜ਼ਪੁਰ ਦਾ ਵਿਦਿਆਰਥੀ ਰਿਹਾ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਹੇਮੰਤ ਸ਼ਰਮਾ ਨਰਸਰੀ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਹੇਮੰਤ ਸ਼ਰਮਾ ਆਪਣੇ ਸਕੂਲਿੰਗ ਦੌਰਾਨ ਸਕੂਲ ਦੇ ਪ੍ਰੀਫੈਕਟ ਵਜੋਂ ਸੇਵਾ ਨਿਭਾ ਚੁੱਕਾ ਹੈ, ਉੱਥੇ ਹੀ ਉਹ ਨੈਸ਼ਨਲ ਲੈਵਲ ਦਾ ਸ਼ੂਟਰ ਵੀ ਰਹਿ ਚੁੱਕਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਸਰਕਾਰੀ ਸਕੂਲ ਦੇ ਹੈੱਡ ਮਾਸਟਰ ਨੇ ਜਵਾਕੜੀ ਨਾਲ ਟੱਪੀਆਂ ਹੱਦਾਂ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਹੇਮੰਤ ਸ਼ਰਮਾ ਦੀ 12ਵੇਂ ਬਰੈਵੋ ਕੋਂਬੈਕਟ ਇੰਜੀਨੀਅਰ ਵਜੋਂ 35ਵੀਂ ਬਰੈਵੋ ਇੰਜੀਨੀਅਰ ਬਟਾਲੀਅਨ ’ਚ ਯੂ਼. ਐੱਸ. ਆਰਮੀ ਦੇ ’ਚ ਨਿਯੁਕਤੀ ਹੋਈ। ਚੇਅਰਮੈਨ ਤਰਲੋਚਨ ਸਿੰਘ ਨੇ ਬੇਹੱਦ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਬੱਚੇ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੇ ਖੁਦ ਵੱਲੋਂ ਕੀਤੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਸਿਲਵਰ ਓਕ ਸਕੂਲ ਦੇ ਬੱਚੇ ਵਿਦੇਸ਼ਾਂ 'ਚ ਜਾ ਕੇ ਇਨ੍ਹਾਂ ਬੁਲੰਦੀਆਂ ਛੂ ਰਹੇ ਹਨ। ਇਸ ਮੌਕੇ 'ਤੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਆਰਡੀਨੇਟਰ ਬਿਕਰਮਜੀਤ ਸਿੰਘ ਭੇਲਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News