ਪਿੰਡ ਵਾਸੀਆਂ ਦਾ ਇਲਾਜ ਕਰਦਾ ਨਕਲੀ ਡਾਕਟਰ ਗ੍ਰਿਫਤਾਰ
Thursday, Jul 04, 2019 - 04:47 PM (IST)

ਤਲਵੰਡੀ ਸਾਬੋ (ਮਨੀਸ਼) : ਮੌੜ ਮੰਡੀ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਨਕਲੀ ਡਾਕਟਰ ਬਣ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਉਸ ਕੋਲੋਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਲੋਕਾਂ ਨੂੰ ਗਲਤ ਦਵਾਈਆਂ ਦਿੰਦਾ ਸੀ। ਜਦੋਂ ਇਸ ਮਾਮਲੇ ਸਬੰਧੀ ਪੁਲਸ ਨੂੰ ਜਾਣਕਾਰੀ ਮਿਲੀ ਤਾਂ ਪੁਲਸ ਨੇ ਛਾਪੇਮਾਰੀ ਕਰਕੇ ਇਸ ਨੂੰ ਦਵਾਈਆਂ ਸਮੇਤ ਕਾਬੂ ਕਰ ਲਿਆ।
ਫਿਲਹਾਲ ਪੁਲਸ ਨੇ ਇਸ ਨਕਲੀ ਡਾਕਟਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਕਿ ਆਉਣ ਵਾਲੇ ਸਮੇ 'ਚ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ।