ਰਾਜਾ ਵੜਿੰਗ ਨੇ ਹਰਸਿਮਰਤ ਦੀ ਅੰਗਰੇਜ਼ੀ ਦਾ ਇੰਝ ਉਡਾਇਆ ਮਜ਼ਾਕ (ਵੀਡੀਓ)
Wednesday, Jun 05, 2019 - 05:05 PM (IST)
ਤਲਵੰਡੀ ਸਾਬੋ(ਬਿਊਰੋ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਬਿਗ ਟੋਆ ਇਨ ਦਿ ਸੜਕ ਵਾਲੀ ਅੰਗਰੇਜ਼ੀ ਤਾਂ ਤੁਸੀਂ ਸੁਣੀ ਹੀ ਹੋਵੇਗੀ ਤੇ ਹੁਣ ਉਸ 'ਤੇ ਹਰਸਿਮਰਤ ਦੇ ਵਿਰੋਧੀ ਰਾਜਾ ਵੜਿੰਗ ਨੇ ਤਵਾ ਲਗਾ ਦਿੱਤਾ ਹੈ। ਬਠਿੰਡਾ ਲੋਕ ਸਭਾ ਸੀਟ 'ਤੇ ਹਰਸਿਮਰਤ ਬਾਦਲ ਨਾਲ ਆਢਾ ਲੈਣ ਵਾਲੇ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ, 'ਹੈਵਿੰਗ ਚਾਹ ਐਟ ਟਰੈਕਟਰ ਮੰਡੀ ਇਨ ਤਲਵੰਡੀ ਸਾਬੋ।' ਜਿਵੇਂ ਬੀਬਾ ਹਰਸਿਮਰਤ ਬਾਦਲ ਦਾ 'ਬਿਗ ਟੋਆ ਇਨ ਸੜਕ'।
ਦੱਸ ਦੇਈਏ ਕਿ ਰਾਜਾ ਵੜਿੰਗ ਲੋਕਾਂ ਵਿਚ ਬੈਠ ਕੇ ਉਨ੍ਹਾਂ ਦੀਆਂ ਤਕਲੀਫਾਂ ਸੁਣ ਰਹੇ ਹਨ ਤੇ ਨਾਲ ਹੀ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ। ਹੁਣ ਅਸੀਂ ਤਾਂ ਇਹੀ ਕਹਾਂਗੇ ਗੁੱਸਾ ਤੇ ਝਗੜਾ ਤਾਂ ਆਪਣੀ ਥਾਂ। ਥੋੜ੍ਹਾ-ਬਹੁਤ ਮਜ਼ਾਕ ਤਾਂ ਜ਼ਰੂਰ ਹੋਣਾ ਚਾਹੀਦਾ।