ਪੰਜਾਬ ਨੌਜਵਾਨ ਨੇ ਵਧਾਇਆ ਮਾਣ, ਵਿਲੱਖਣ ਸ਼ੌਂਕ ਕਾਰਨ ਗਿਨੀਜ਼ ਬੁੱਕ ਆਫ ਰਿਕਾਰਡ ''ਚ ਨਾਂ ਦਰਜ
Tuesday, Feb 04, 2020 - 03:19 PM (IST)
ਤਲਵੰਡੀ ਸਾਬੋ (ਮਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਨੌਜਵਾਨ ਦਾ ਉਸ ਦੇ ਵੱਖਰੇ ਸ਼ੌਂਕ ਕਾਰਨ ਗਿਨੀਜ਼ ਵਰਲਡ ਬੁੱਕ ਰਿਕਾਰਡ ਵਿਚ ਨਾਂ ਦਰਜ ਕੀਤਾ ਗਿਆ ਹੈ। ਤਲਵੰਡੀ ਸਾਬੋ ਦੇ ਇਸ ਨੌਜਵਾਨ ਦਾ ਨਾਂ ਹੈ ਆਕਾਸ਼ ਮਲਕਾਣਾ। ਦਰਅਸਲ ਆਕਾਸ਼ ਨੇ ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ ਤਿਆਰ ਕੀਤਾ ਹੈ, ਜਿਸ ਲਈ ਉਸ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡਸ ਵਿਚ ਦਰਜ ਹੋ ਗਿਆ ਹੈ।
ਆਪਣੇ ਵੱਖਰੇ ਸ਼ੌਂਕ ਸਦਕਾ ਆਕਾਸ਼ ਨੇ ਪੁਰਾਤਣ ਵਿਰਸੇ ਨੂੰ ਸੰਭਾਲਣ ਲਈ ਚਾਟੀ-ਮਧਾਣੀ, ਦੋ ਮੰਜੇ ਜੋੜ ਕੇ ਸਪੀਕਰ, ਗੱਡਾ ,ਚਰਖਾ, ਫੱਟੀ, ਪੱਖੀ ਤੇ ਹੋਰ ਸਮਾਨ ਨੂੰ ਆਪਣੀ ਕਲਾ ਨਾਲ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਆਕਾਸ਼ ਮਲਕਾਣਾ ਨੇ ਪੈੱਨਸਲ ਦੇ ਸਿੱਕੇ 'ਤੇ ਵੀ ਮਾਡਲ ਤਿਆਰ ਕੀਤੇ ਹਨ ਅਤੇ ਸਿੱਕੇ 'ਤੇ ਤਿਆਰ ਕੀਤੀ ਰੇਲ ਗੱਡੀ ਲਈ ਉਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਡਸ ਵਿਚ ਦਰਜ ਹੋ ਚੁੱਕਾ ਹੈ। ਆਕਾਸ਼ ਇੰਡੀਆ ਬੁੱਕ ਆਫ ਰਿਕਾਡਸ ਵਿਚ ਵੀ ਆਪਣੀ ਕਲਾ ਨਾਲ ਨਾਮ ਦਰਜ ਕਰਵਾ ਚੁੱਕਾ ਹੈ।
ਉਥੇ ਹੀ ਆਕਾਸ਼ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਹੋਣ 'ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਉਥੇ ਹੀ ਆਕਾਸ਼ ਦੀ ਇਸ ਪ੍ਰਾਪਤ ਲਈ ਪਿੰਡ ਵਾਸੀਆਂ ਵੱਲੋਂ ਆਕਾਸ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।