ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਬੁਝਿਆ ਇਕ ਹੋਰ ਘਰ ਦਾ ਚਿਰਾਗ

Thursday, Jul 11, 2019 - 05:16 PM (IST)

ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਬੁਝਿਆ ਇਕ ਹੋਰ ਘਰ ਦਾ ਚਿਰਾਗ

ਤਲਵੰਡੀ ਭਾਈ (ਗੁਲਾਟੀ) - ਪਿੰਡ ਹਰਾਜ ਵਿਖੇ ਇਕ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਗੁਰਮੇਲ ਸਿੰਘ (28) ਪੁੱਤਰ ਮੁਖਤਿਆਰ ਸਿੰਘ ਵਾਸੀ ਹਰਾਜ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੂੰ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਵਿਆਹਿਆ ਹੋਇਆ ਹੈ, ਜਿਸ ਦੇ 2 ਬੱਚੇ ਹਨ। ਮ੍ਰਿਤਕ ਨੂੰ ਨਸ਼ਾ ਕਰਨ ਦਾ ਆਦੀ ਸੀ, ਜਿਸ ਦੀ ਨਸ਼ਾ ਛੱਡਣ ਦੀ ਏਕਮ ਹਸਪਤਾਲ ਮੋਗਾ ਤੋਂ ਦਵਾਈ ਚੱਲ ਰਹੀ ਸੀ। 

ਉਨ੍ਹਾਂ ਦੱਸਿਆ ਕਿ ਅੱਜ ਸਵੇਰ ਗੁਰਮੇਲ ਜਦੋਂ ਨਹਾਉਣ ਲਈ ਗਿਆ ਤਾਂ ਬਾਹਰ ਨਹੀਂ ਆਇਆ। ਜਦੋਂ ਉਹ ਉਸ ਨੂੰ ਦੇਖਣ ਗਏ ਤਾਂ ਉਹ ਬਾਲਟੀ 'ਚ ਡਿੱਗਾ ਮ੍ਰਿਤਕ ਪਾਇਆ ਗਿਆ। ਸੂਚਨਾ ਮਿਲਦਿਆ ਸਾਰ ਪਹੁੰਚੇ ਫ਼ਿਰੋਜ਼ਪੁਰ ਪੁਲਸ ਰਾਜ ਸਿੰਘ ਐੱਸ .ਪੀ. (ਡੀ ), ਸਤਨਾਮ ਸਿੰਘ ਡੀ. ਐੱਸ.ਪੀ., ਡੀ. ਐੱਸ. ਪੀ. ਅਸ਼ੋਕ ਕੁਮਾਰ, ਏ. ਐੱਸ. ਆਈ. ਲਖਵੀਰ ਸਿੰਘ, ਏ. ਐੈੱਸ. ਆਈ. ਰਣਜੀਤ ਸਿੰਘ ਆਦਿ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

rajwinder kaur

Content Editor

Related News