ਨਾਭਾ ਦੇ ਟਕਸਾਲੀ ਕਾਂਗਰਸੀ, ਐੱਸ. ਓ. ਆਈ. ਤੇ ਅਕਾਲੀ ਆਗੂ ‘ਆਪ’ ’ਚ ਸ਼ਾਮਲ

Monday, Jun 14, 2021 - 05:56 PM (IST)

ਨਾਭਾ ਦੇ ਟਕਸਾਲੀ ਕਾਂਗਰਸੀ, ਐੱਸ. ਓ. ਆਈ. ਤੇ ਅਕਾਲੀ ਆਗੂ ‘ਆਪ’ ’ਚ ਸ਼ਾਮਲ

ਨਾਭਾ (ਜੈਨ) : ਇਥੇ ਸਾਬਕਾ ਕੌਂਸਲਰ ਭੁਪਿੰਦਰ ਸਿੰਘ ਲਾਲੀ ਤੇ ਯੂਥ ਆਗੂ ਸੁਖਵਿੰਦਰ ਸਿੰਘ ਰਾਣਾ ਵਲੋਂ ਪੁਰਾਣਾ ਹਾਥੀਖਾਨਾ ਖੇਤਰ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਦੇ ਸਨਮਾਨ ਵਿਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਸਮਾਗਮ ਵਿਚ ਪਾਰਟੀ ਦੇ ਸਟੇਟ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ (ਸਾਬਕਾ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ), ਐਡਵੋਕੇਟ ਆਰ. ਐੱਸ. ਮੋਹਲ (ਸੇਵਾਮੁਕਤ ਪ੍ਰਿੰਸੀਪਲ), ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ, ਉਪ ਪ੍ਰਧਾਨ ਜਗਜੀਤ ਕੌਰ ਜਵੰਦਾ, ਬ੍ਰਾਹਮਣ ਸਭਾ ਆਗੂ ਸੰਦੀਪ ਸ਼ਰਮਾ (ਵਾਰਡ ਨੰ. 12 ਦੇ ਸੇਵਕ), ਲਲਿਤ ਮਿੰਟੂ ਤੇ ਅਸ਼ੋਕ ਅਰੋੜਾ ਵੀ ਹਾਜ਼ਰ ਸਨ।

ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਜਨਰਲ ਸਕੱਤਰ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਸਾਬਕਾ ਮੈਂਬਰ, ਟਕਸਾਲੀ ਕਾਂਗਰਸੀ ਅਮਰ ਦੇਵ ਪਾਠਕ ਨੇ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਠਕ ਨੇ ਕਿਹਾ ਕਿ ਅਸੀਂ ਇੰਦਰਾ ਸੱਤਿਆਗ੍ਰਹਿ ਸਮੇਂ ਜੇਲ੍ਹ ਯਾਤਰਾ ਕੀਤੀ ਪਰ ਹੁਣ ਪਾਰਟੀ ਵਿਚ ਚਾਪਲੂਸ ਤੇ ਦਲਬਦਲੂ ਹਾਵੀ ਹੋ ਗਏ। ਦੇਵਮਾਨ ਨੇ ਕਿਹਾ ਕਿ ਸਾਰਿਆਂ ਦਾ ਪਾਰਟੀ ਵਿਚ ਬਣਦਾ ਸਨਮਾਨ ਕੀਤਾ ਜਾਵੇਗਾ। ਨਾਭਾ ਕੌਂਸਲ ਦੇ ਸਾਬਕਾ ਐਗਜ਼ੈਕਟਿਵ ਅਫਸਰ ਸੁਖਦੇਵ ਸਿੰਘ ਢਿੱਲੋਂ ਦੀ ਪਤਨੀ ਤੇ ਅਕਾਲੀ ਟਿਕਟ ’ਤੇ ਕੌਂਸਲ ਚੋਣ ਲਡ਼ ਚੁੱਕੀ ਮਹਿਲਾ ਆਗੂ ਪਰਮਜੀਤ ਕੌਰ ਢਿੱਲੋਂ ਤੋਂ ਇਲਾਵਾ ਐੱਸ. ਓ. ਆਈ. ਦੇ ਪ੍ਰਧਾਨ ਗੁਰਦੀਪ ਸਿੰਘ ਔਲਖ, ਦਿਲਸ਼ਾਪ, ਸੰਦੀਪ, ਜਗਦੀਪ ਸਿੰਘ, ਜਸਕਰਨ ਸਿੰਘ, ਕਾਲਾ, ਕਮਲ, ਹਰਸ਼, ਜੱਸੂ ਤੇ ਵਿਕਰਮ ਨੇ ਵੀ ‘ਆਪ’ ਵਿਚ ਸ਼ਮੂਲੀਅਤ ਕੀਤੀ। ਬਰਸਟ, ਦੇਵਮਾਨ ਤੇ ਹੋਰਨਾਂ ਨੇ ਇਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਜਸਵੰਤ ਸਿੰਘ ਕਪੂਰ, ਮਨਪ੍ਰੀਤ ਸਿੰਘ ਧਾਰੋਂਕੀ, ਰਾਣਾ ਨਾਭਾ, ਭੁਪਿੰਦਰ ਕਲਰਮਾਜਰੀ, ਬਲਵਿੰਦਰ ਸਿੰਘ ਨੇ ਦੇਵਮਾਨ ਦਾ ਸਨਮਾਨ ਕੀਤਾ। ਬੁਲਾਰਿਆਂ ਨੇ ਕਾਂਗਰਸ ਖਿਲਾਫ ਘਰ-ਘਰ ਜਾ ਕੇ ਜਾਗ੍ਰਿਤੀ ਪੈਦਾ ਕਰਨ ਦਾ ਐਲਾਨ ਕੀਤਾ।


author

Gurminder Singh

Content Editor

Related News