ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਲਵੋ ਇਹ ਡਾਈਟ

03/28/2020 5:30:51 PM

ਲੁਧਿਆਣਾ (ਮੀਨੂ) : ਕੋਰੋਨਾ ਵਾਇਰਸ ਦੀ ਲੜਾਈ ਅਸੀਂ ਸਾਰੇ ਲੜ ਰਹੇ ਹਾਂ। ਇਸ ਦੀ ਇੰਫੈਕਸ਼ਨ ਨੂੰ ਰੋਕਣ ਲਈ ਅਸੀਂ ਆਪਣੇ ਘਰਾਂ 'ਚ ਹੀ ਰਹਿ ਰਹੇ ਹਾਂ ਪਰ ਜੇਕਰ ਅਸੀਂ ਆਪਣੇ ਘਰਾਂ 'ਚ ਰਹਿੰਦੇ ਹੋਏ ਪੂਰੀ ਡਾਈਟ ਨਾਲ ਖੁਦ ਨੂੰ ਸਟ੍ਰਾਂਗ ਬਣਾਵਾਂਗੇ ਤਾਂ ਕੋਰੋਨਾ ਨੂੰ ਮਾਤ ਦੇਣ 'ਚ ਜਲਦ ਕਾਮਯਾਬ ਹੋ ਜਾਵਾਂਗੇ। ਸ਼ਹਿਰ ਦੀ ਡਾਈਟੀਸ਼ੀਅਨ ਅਤੇ ਫਿਟਨੈੱਸ ਐਕਸਪਰਟ ਨੇ ਬਾਡੀ ਦੀ ਇਮਿਊਨਿਟੀ ਵਧਾਉਣ ਵਾਲੀ ਡਾਈਟ ਬਾਰੇ ਦੱਸਿਆ ਹੈ ਕਿ ਕਿਨ੍ਹਾਂ ਚੀਜ਼ਾਂ ਨੂੰ ਖਾ ਕੇ ਤੁਸੀਂ ਆਪਣੀ ਇਮਿਊਨਿਟੀ ਮਜ਼ਬੂਤ ਕਰ ਸਕਦੇ ਹੋ ਅਤੇ ਆਪਣੇ ਫੇਫੜਿਆਂ ਨੂੰ ਸਿਹਤਮੰਦ ਰੱਖ ਸਕਦੇ ਹੋ।

ਡਾਈਟੀਸ਼ੀਅਨ ਸੋਨੀਆ ਕੋਚਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਕੰਮ ਕਰੋ ਕਿ ਰੋਜ਼ਾਨਾ ਕੋਸਾ ਪਾਣੀ ਪੀਓ। ਇਸ 'ਚ ਨਿੰਬੂ ਦਾ ਰਸ, ਅਦਰਕ ਦਾ ਰਸ, ਕਾਲੀ ਮਿਰਚ, ਹਲਦੀ ਅਤੇ ਗ੍ਰੀਨ ਟੀ ਵੀ ਪਾਈ ਜਾ ਸਕਦੀ ਹੈ। ਇਸ ਦਾ ਫਾਇਦਾ ਇਹ ਹੈ ਕਿ ਇਸ ਨਾਲ ਬਾਡੀ ਹਾਈਡ੍ਰੇਟਿਡ ਰਹਿੰਦੀ ਹੈ। ਜ਼ਿਆਦਾਤਰ ਵਿਟਾਮਿਨ-ਸੀ ਅਤੇ ਰਿਚ ਪ੍ਰੋਟੀਨ ਡਾਈਟ ਲਓ। ਵਿਟਾਮਿਨ-ਸੀ ਵਾਲੇ ਫਲ ਜਿਵੇਂ ਖੱਟਾ ਫਲ, ਨਿੰਬੂ ਸੰਤਰਾ, ਮੌਸੰਮੀ ਆਦਿ ਲਓ, ਕਿਉਂਕਿ ਇਸ ਡਾਈਟ 'ਚ ਪੂਰੀ ਮਾਤਰਾ 'ਚ ਐਂਟੀਆਕਸੀਡੈਂਟਸ ਹੁੰਦੇ ਹਨ, ਜਿਨ੍ਹਾਂ ਤੋਂ ਇਮਿਊਨਿਟੀ ਵਧਦੀ ਹੈ। ਆਪਣੇ ਖਾਣੇ ਦੌਰਾਨ ਫਰਕ ਦਾ ਵੀ ਧਿਆਨ ਦਿਓ। ਆਮ ਦਾਲ-ਚੌਲ, ਦਾਲ-ਰੋਟੀ ਅਤੇ ਖਿਚੜੀ 'ਚ ਰਿਚ ਪ੍ਰੋਟੀਨ ਹੁੰਦਾ ਹੈ। ਲਸਣ, ਹਲਦੀ ਅਤੇ ਕਾਲੀ ਮਿਰਚ ਦੀ ਜ਼ਿਆਦਾ ਵਰਤੋਂ ਕਰੋ, ਕਿਉਂਕਿ ਇਹ ਡਾਈਟ ਇਮੀਊਨ ਸਿਸਟਮ ਨੂੰ ਸਟ੍ਰਾਂਗ ਕਰਦੀ ਹੈ।

ਇਹ ਵੀ ਪੜ੍ਹੋ ► ਸਾਧਾਰਣ ਖਾਂਸੀ-ਜ਼ੁਕਾਮ ਤੇ ਕੋਰੋਨਾ 'ਚ ਕੀ ਹੈ ਫਰਕ, ਇੰਝ ਕਰੋ ਪਛਾਣ 

PunjabKesari

ਫਿਟਨੈਸ ਐਕਸਪਰਟਸ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਆਪਣੀ ਡਾਈਟ 'ਚ ਵਿਟਾਮਿਨ-ਸੀ ਜ਼ਰੂਰ ਸ਼ਾਮਲ ਕਰੋ। ਰਿਚ ਪ੍ਰੋਟੀਨ ਲਈ ਡਾਈਟ ਵਿਚ ਦਾਲਾਂ ਖਾਓ। ਰਿਚ ਪ੍ਰੋਟੀਨ ਫੇਫੜਿਆਂ ਨੂੰ ਵੀ ਹੈਲਦੀ ਰੱਖਦਾ ਹੈ। ਆਮ ਅਤੇ ਸ਼ਾਕਾਹਾਰੀ ਖਾਣਾ ਫੇਫੜਿਆਂ ਲਈ ਚੰਗਾ ਹੁੰਦਾ ਹੈ। ਲਸਣ ਵੀ ਖਾਣਾ ਕਾਫੀ ਫਾਇਦੇਮੰਦ ਹੈ। ਟਮਾਟਰ, ਗਾਜਰ, ਪਪੀਤਾ, ਆਂਵਲਾ ਅਤੇ ਚਕੁੰਦਰ ਆਦਿ ਖਾਓ, ਇਨ੍ਹਾਂ ਵਿਚ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ ਹਨ।

ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ
► ਹੱਥ ਵਾਰ-ਵਾਰ ਧੋਵੋ।
► ਕੋਸਾ ਪਾਣੀ ਪੀਓ।
► ਕੋਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਪਾ ਕੇ ਲਓ।
► ਮਿਰਚ ਮਸਾਲੇਦਾਰ ਭੋਜਨ ਘੱਟ ਖਾਓ। ਇਨ੍ਹਾਂ ਵਿਚ ਐਸੀਡਿਟੀ ਹੁੰਦੀ ਹੈ ਅਤੇ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ।
► ਲਸਣ, ਹਲਦੀ ਅਤੇ ਅਦਰਕ ਇਮੀਊਨਿਟੀ ਵਧਾਉਂਦੇ ਹਨ।
►ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਜ਼ਰੂਰ ਧੋਵੋ।
► ਘਰ ਵਿਚ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰ ਕਰੋ।

ਇਹ ਵੀ ਪੜ੍ਹੋ ►  ਕੋਰੋਨਾਵਾਇਰਸ ਸਬੰਧੀ ਅਹਿਮ ਖਬਰ : ਕੌਣ ਪਹਿਨੇ ਤੇ ਕਿਵੇਂ ਪਹਿਨੇ 'ਮਾਸਕ' 


Anuradha

Content Editor

Related News