ਲਓ ਜੀ ਆ ਗਏ ਬਜ਼ਾਰ ''ਚ 2000 ਦੇ ਨਕਲੀ ਨੋਟ, ਹੁਣ ਕੀ ਕਰਨਗੇ ਮੋਦੀ ਜੀ

Wednesday, Jul 05, 2017 - 12:21 PM (IST)

ਲਓ ਜੀ ਆ ਗਏ ਬਜ਼ਾਰ ''ਚ 2000 ਦੇ ਨਕਲੀ ਨੋਟ, ਹੁਣ ਕੀ ਕਰਨਗੇ ਮੋਦੀ ਜੀ

ਅੰਮ੍ਰਿਤਸਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭ੍ਰਿਸ਼ਟਾਚਾਰ ਅਤੇ ਜਾਲੀ ਕਰੰਸੀ ਖਤਮ ਕਰਨ ਲਈ ਦੇਸ਼ 'ਚ ਲਗਾਈ ਗਈ ਨੋਟਬੰਦੀ ਨੂੰ ਫਿਰ ਜਾਲੀ ਕਰੰਸੀ ਦੇ ਤਕਸਰਾਂ ਨੇ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਬਜ਼ਾਰ ਤੋਂ 500 ਅਤੇ 1000 ਦੇ ਨਕਲੀ ਨੋਟਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਰਕਾਰ ਵੱਲੋਂ 2000 ਦੇ ਕਰੰਸੀ ਨੋਟ ਨਾਲ 500 ਦੇ ਨਵੇਂ ਨੋਟ ਲਿਆਂਦੇ ਗਏ ਸਨ ਪਰ ਹੁਣ ਫਿਰ ਤੋਂ ਅਪਰਾਧੀਆਂ ਨੇ 2000 ਦੇ ਨਕਲੀ ਨੋਟ ਬਣਾ ਕੇ ਬਜ਼ਾਰ 'ਚ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕਰਨਗੇ। 

PunjabKesari
ਸਥਾਨਕ ਕਟੜਾ ਸ਼ੇਰ ਸਿੰਘ ਨਜ਼ਦੀਕ ਜੁੱਤੀਆਂ ਦਾ ਕੰਮ ਕਰਨ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਕਰੀਬ 1.30 ਵਜੇ ਉਸ ਦੀ ਦੁਕਾਨ 'ਤੇ 2 ਔਰਤਾਂ ਆਈਆਂ ਅਤੇ ਉਨ੍ਹਾਂ ਨੇ ਇਕ ਜੋੜੀ ਬੂਟ ਪਸੰਦ ਕੀਤੇ ਅਤੇ ਉਸ ਨੂੰ 2000 ਦਾ ਨੋਟ ਦਿੱਤਾ। ਉਕਤ ਨੋਟ ਦੇਖਣ 'ਚ ਤਾਂ ਅਸਲੀ ਲੱਗ ਰਿਹਾ ਸੀ ਪਰ ਨੋਟ ਨਕਲੀ ਨਿਕਲਿਆਂ। ਉਨ੍ਹਾਂ ਨੇ ਉਕਤ ਔਰਤਾਂ ਨੂੰ ਬੂਟ ਦੇਣ ਤੋਂ ਨਾ ਕਰ ਦਿੱਤੀ। ਮਨੀਸ਼ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਮੰਦਰ ਮੱਥਾ ਟੇਕਣ ਲਈ ਗਿਆ ਅਤੇ ਦੁਕਾਨ 'ਤੇ ਮਨੀਸ਼ ਦੇ ਪਿਤਾ ਰੋਸ਼ਨ ਲਾਲ ਬੈਠ ਗਏ। ਰਾਤ 8.30 ਵਜੇ 2 ਵਿਅਕਤੀ ਉਸ ਦੀ ਦੁਕਾਨ 'ਤੇ ਆਏ ਜਿਨ੍ਹਾਂ ਨੇ ਇਕ ਜੋੜੀ ਬੂਟ ਲਏ ਜੋ 400 ਰੁਪਏ ਦੇ ਸਨ ਅਤੇ 2000 ਦਾ ਨੋਟ ਦੇ ਕੇ ਬਕਾਇਆ 1600 ਰੁਪਏ ਲੈ ਗਏ। ਮਨੀਸ਼ ਦੇ ਪਿਤਾ ਰੋਸ਼ਨ ਲਾਲ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਉਹ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਗਏ ਤਾਂ ਉਨ੍ਹਾਂ ਨੂੰ 2000 ਦੇ ਨਕਲੀ ਨੋਟ ਬਾਰੇ ਪਤਾ ਲੱਗਾ। ਇਸ ਤਰ੍ਹਾਂ ਉਨ੍ਹਾਂ ਨੂੰ 2000 ਦਾ ਚੂਨਾ ਲਗ ਗਿਆ।


Related News