ਧਨਾਸ ’ਚ ਦੁਕਾਨ ਅੰਦਰ ਦਰਜੀ ਨੇ ਕੀਤੀ ਖ਼ੁਦਕੁਸ਼ੀ

Monday, Apr 10, 2023 - 02:19 PM (IST)

ਧਨਾਸ ’ਚ ਦੁਕਾਨ ਅੰਦਰ ਦਰਜੀ ਨੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਸੁਸ਼ੀਲ) : ਧਨਾਸ ਦੀ ਇਕ ਦੁਕਾਨ 'ਚ ਦਰਜੀ ਨੇ ਸ਼ੱਕੀ ਹਾਲਾਤ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਧਨਾਸ ਨਿਵਾਸੀ ਆਤੀਫ਼ ਵਜੋਂ ਹੋਈ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਸਥਿਤ ਮੇਰਠ ਦਾ ਰਹਿਣ ਵਾਲਾ ਸੀ। ਪੁਲਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਸਾਰੰਗਪੁਰ ਥਾਣਾ ਪੁਲਸ ਨੇ ਲਾਸ਼ ਮੋਰਚਰੀ ਵਿਚ ਰੱਖਵਾ ਕੇ ਮਾਮਲੇ ਦੀ ਸੂਚਨਾ ਪਰਿਵਾਰ ਨੂੰ ਦੇ ਦਿੱਤੀ ਹੈ। ਥਾਣਾ ਪੁਲਸ ਨੂੰ ਐਤਵਾਰ ਸਵੇਰੇ 10 ਵਜੇ ਸੂਚਨਾ ਮਿਲੀ ਕਿ ਧਨਾਸ ਦੀ ਇਕ ਦੁਕਾਨ 'ਚ ਵਿਅਕਤੀ ਨੇ ਫ਼ਾਹਾ ਲਾ ਲਿਆ ਹੈ।

ਸੂਚਨਾ ਮਿਲਦਿਆਂ ਹੀ ਪੀ. ਸੀ. ਆਰ. ਅਤੇ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਦੁਕਾਨ ਦੇ ਅੰਦਰ ਗਈ ਤਾਂ ਦਰਜੀ ਫ਼ਾਹੇ ’ਤੇ ਲਟਕ ਰਿਹਾ ਸੀ। ਪੁਲਸ ਨੇ ਉਸ ਨੂੰ ਫ਼ਾਹੇ ਤੋਂ ਉਤਾਰਿਆ ਅਤੇ ਤੁਰੰਤ ਸੈਕਟਰ-16 ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ’ਤੇ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ। ਸਾਰੰਗਪੁਰ ਥਾਣਾ ਪੁਲਸ ਪਤਾ ਕਰਨ ਵਿਚ ਲੱਗੀ ਹੈ ਕਿ ਦਰਜੀ ਆਤਿਫ਼ ਨੇ ਫ਼ਾਹਾ ਕਿਉਂ ਲਿਆ ਹੈ। ਪੁਲਸ ਉਸ ਦੇ ਮੋਬਾਇਲ ਫ਼ੋਨ ਵੀ ਖੰਘਾਲ ਰਹੀ ਹੈ।
 


author

Babita

Content Editor

Related News