ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਲਈ ਪ੍ਰਸ਼ਾਸਨ ਵਲੋਂ ਆਰਥਿਕ ਮਦਦ ਦਾ ਐਲਾਨ

Thursday, Aug 06, 2020 - 04:44 AM (IST)

ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਲਈ ਪ੍ਰਸ਼ਾਸਨ ਵਲੋਂ ਆਰਥਿਕ ਮਦਦ ਦਾ ਐਲਾਨ

ਤਰਨਤਾਰਨ (ਰਮਨ ਚਾਵਲਾ) : ਜ਼ਹਿਰੀਲੀ ਸ਼ਰਾਬ ਨੇ ਹੁੱਣ ਤੱਕ ਜ਼ਿਲੇ ਅੰਦਰ 96 ਵਿਅਕਤੀਆਂ ਦੀ ਜਾਨ ਲੈ ਲਈ ਹੈ ਪਰ ਪ੍ਰਸ਼ਾਸਨ ਇਸ ਗਿਣਤੀ ਨੂੰ ਸਹੀ ਆਕੜਾਂ ਮੰਨਣ ਲਈ ਦੋਬਾਰਾ ਜਾਂਚ ਕਰਵਾ ਸਕਦਾ ਹੈ। ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਮੁੱਖ ਮੰਤਰੀ ਦੇ ਹੁਕਮਾਂ ਤਹਿਤ ਜ਼ਿਲੇ 'ਚ ਪੁੱਜ ਰਹੇ ਸਿਹਤ ਮੰਤਰੀ ਅਤੇ ਵਿਧਾਇਕਾਂ ਸਣੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਰਾਹੀ ਭੇਜੀ ਗਈ 2-2 ਲੱਖ ਰੁਪਏ ਦੀ ਆਰਥਿਕ ਮਦਦ ਸਬੰਧੀ ਚੈੱਕ ਵੰਡੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਰੀਬ 20 ਦਿਨ ਪਹਿਲਾਂ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ ਪਿੰਡ ਰਟੋਲ ਵਿਖੇ ਮਾਰੇ ਗਏ ਤਿੰਨ ਵਿਅਕਤੀਆਂ ਦਾ ਪਰਿਵਾਰ ਆਰਥਿਕ ਮਦਦ ਲਈ ਪੰਜਾਬ ਸਰਕਾਰ ਤੋਂ ਗੁਹਾਰ ਲਗਾ ਰਿਹਾ ਹੈ।

ਇਹ ਵੀ ਪੜ੍ਹੋਂ :  ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਜਾਣਕਾਰੀ ਅਨੁਸਾਰ ਜ਼ਿਲੇ ਅੰਦਰ 30 ਜੁਲਾਈ ਦੀ ਰਾਤ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਨਿਵਾਸੀ ਗਰੀਬ ਵਰਗ ਨਾਲ ਸਬੰਧਤ 96 ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਹ ਗਿਣਤੀ ਪਹਿਲਾਂ 80 ਦੇ ਕਰੀਬ ਦੱਸੀ ਜਾ ਰਹੀ ਸੀ। ਪਰ ਜ਼ਿਲ੍ਹੇ ਦੇ ਡੀ. ਸੀ. ਕੁਲਵੰਤ ਸਿੰਘ ਵਲੋਂ ਕਰਵਾਏ ਗਏ ਤਿਨ ਦਿਨਾਂ ਦੇ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਣ ਵਾਲੇ 96 ਵਿਅਕਤੀ ਸਨ। ਜਿਨ੍ਹਾਂ 'ਚ ਤਰਨਤਾਰਨ ਸ਼ਹਿਰ ਦੇ 37, ਭੁੱਲਰ ਦੇ 7, ਪੰਡੋਰੀ ਗੋਲਾ ਦੇ 9, ਨੌਰੰਗਾਬਾਦ ਦੇ 8, ਕੱਕਾ ਕੰਡਿਆਲਾ ਦੇ 9, ਮੱਲ ਮੋਹਰੀ ਦੇ 2, ਜਵੰਦਾ ਕਲ਼ਾਂ ਦਾ 1, ਬੱਚੜੇ ਦੇ 3, ਕੱਦਗਿੱਲ ਦਾ 1, ਸੰਘੇ ਦੇ 4, ਮੱਲ੍ਹੀਆ ਦਾ 1, ਕਲੇਰ ਦੇ 2, ਚੁਤਾਲਾ ਦਾ 1, ਝੰਡੇਰ ਦਾ 1 ਅਤੇ ਖਡੂਰ ਸਾਹਿਬ ਦੇ 10 ਮ੍ਰਿਤਕ ਸ਼ਾਮਲ ਹਨ। ਇਹ ਸਰਵੇ ਪਟਵਾਰੀਆਂ ਵੱਲੋਂ ਘਰ-ਘਰ ਜਾ ਕੇ ਸਰਪੰਚਾਂ ਅਤੇ ਪੰਚਾਂ ਦੀ ਹਾਜ਼ਰੀ 'ਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋਂ : ਲੰਗਾਹ ਮਾਮਲੇ ’ਚ ਗੋਰਾ ਤੇ ਜੱਫ਼ਰਵਾਲ ਮੁਆਫ਼ੀ ਮੰਗਣ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ

ਕਰੀਬ 20 ਦਿਨ ਪਹਿਲਾਂ ਥਾਣਾ ਸਿਟੀ ਅਧੀਨ ਆਉਂਦੇ ਪਿੰਡ ਰਟੌਲ ਨਿਵਾਸੀ ਰੌਣਕ ਸਿੰਘ (48) ਪੁੱਤਰ ਬਲਵੰਤ ਸਿੰਘ, ਸੁਰਜੀਤ ਸਿੰਘ (27) ਪੁੱਤਰ ਜਗੀਰ ਸਿੰਘ ਅਤੇ ਜੋਗਿੰਦਰ ਸਿੰਘ (50) ਪੁੱਤਰ ਬਲਵੰਤ ਸਿੰਘ ਜਹਿਰੀਲੀ ਸ਼ਰਾਬ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਨ੍ਹਾਂ ਦਾ ਅੰਤਮ ਸਸਕਾਰ ਪਰਿਵਾਰਕ ਮੈਂਬਰਾਂ ਵੱਲੋਂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪਿੰਡ ਦੇ ਨਿਵਾਸੀ ਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ। ਉਕਤ ਮ੍ਰਿਤਕਾਂ ਅਤੇ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਵਿਅਕਤੀ ਦੇ ਪਰਿਵਾਰ ਮੈਂਬਰ ਡਿਪਟੀ ਕਮਿਸ਼ਨਰ ਦਫਤਰ ਦੇ ਰੋਜ਼ਾਨਾ ਚੱਕਰ ਕੱਢ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਵੀ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਆਰਥਿਕ ਸਹਾਇਤਾ ਸਕੀਮ 'ਚ ਸ਼ਾਮਲ ਕੀਤਾ ਜਾਵੇ। ਪਿੰਡ ਦੇ ਸਰਪੰਚ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਰਨ ਪਾਸੋਂ ਮੰਗ ਕਰਦੇ ਹਨ ਕਿ ਉਕਤ ਪਿੰਡ ਰਟੌਲ ਦੇ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦਾ ਲਾਭ ਜ਼ਰੂਰ ਦਵਾਉਣ।

ਇਹ ਵੀ ਪੜ੍ਹੋਂ :  ਨਸ਼ੇ ’ਚ ਟੱਲੀ ਸਕੇ ਪਿਓ ਦੀ ਹੈਵਾਨੀਅਤ: 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

ਪੀੜਤਾਂ ਦੀ ਮਦਦ ਲਈ ਹਰ ਵਕਤ ਹਾਂ ਤਿਆਰ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 84 ਹੈ ਜਦ ਕਿ ਐੱਸ. ਡੀ. ਐੱਮ, ਪੁਲਸ ਅਤੇ ਸੀ. ਆਈ. ਡੀ. ਵੱਲੋਂ ਕਰਵਾਏ ਗਏ ਸਰਵੇ ਦੌਰਾਨ ਗਿਣਤੀ ਦਾ ਸਰਵੇ ਦੋਬਾਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਮੁੱਖ ਮੰਤਰੀ ਵੱਲੋਂ ਭੇਜੀ ਗਈ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਦੀ ਰਾਂਸ਼ੀ ਵੰਡਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਹੋਰ ਵਿਧਾਇਕ ਪੁੱਜ ਰਹੇ ਹਨ। ਜਿਸ ਤਹਿਤ ਪੀੜਤਾਂ ਨੂੰ ਬਣਦੀਆਂ ਸਹੂਲਤਾਂ ਮੁੱਹਈਆ ਕਰਵਾਉਣ ਲਈ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।


author

Baljeet Kaur

Content Editor

Related News