ਹੁਸ਼ਿਆਰਪੁਰ ਦੀ ਇਸ ਧੀ ਦੀ ਹਿੰਮਤ ਨੂੰ ਹਰ ਕੋਈ ਕਰ ਰਿਹੈ ਸਲਾਮ (ਤਸਵੀਰਾਂ)

Thursday, Mar 21, 2019 - 06:18 PM (IST)

ਹੁਸ਼ਿਆਰਪੁਰ ਦੀ ਇਸ ਧੀ ਦੀ ਹਿੰਮਤ ਨੂੰ ਹਰ ਕੋਈ ਕਰ ਰਿਹੈ ਸਲਾਮ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਡਾਕਟਰੀ ਦੀ ਪੜ੍ਹਾਈ ਕਰ ਰਹੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਪੱਲਵੀ ਨੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਵੱਛਤਾ ਮੁਹਿੰਮ ਤਹਿਤ ਇਕੱਲੇ ਹੀ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਪੱਲਵੀ ਦੀ ਇਸ ਦੀ ਸ਼ੁਰਆਤ ਪਾਸ਼ ਇਲਾਕੇ ਦੀ ਬਸੰਤ ਵਿਹਾਰ ਦੀ ਪੁੱਡਾ ਗਰਾਊਂਡ 'ਚੋਂ ਕੀਤੀ ਜਿੱਥੇ ਉਹ ਸਵੇਰ ਤੋਂ ਸ਼ਾਮ ਤੱਕ ਸਫਾਈ ਕਰਦੀ ਹੈ। ਦੱਸਣਯੋਗ ਹੈ ਕਿ ਲੜਕੀ ਨੂੰ ਦੇਖ ਕੇ ਸਾਰੇ ਕਈ ਲੋਕ ਉਸ ਦੀ ਤਰੀਫ ਕਰਦੇ ਤਾਂ ਨਜ਼ਰ ਆਏ ਪਰ ਕਿਸੇ ਨੇ ਹੱਥ ਨਹੀਂ ਵਧਾਇਆ ਅਤੇ ਇਕ ਬਜ਼ੁਰਗ ਔਰਤ ਨੇ ਪੱਲਵੀ ਦੀ ਸਫਾਈ ਮੁਹਿੰਮ 'ਚ ਹਿੱਸਾ ਜ਼ਰੂਰ ਪਾਇਆ।

PunjabKesari

ਪੱਲਵੀ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪੜ੍ਹਾਈ ਦੇ ਕਾਰਨ ਇਸ ਮੁਹਿੰਮ ਨੂੰ ਜ਼ਿਆਦਾ ਸਮਾਂ ਨਹੀਂ ਦੇ ਸਕੀ ਅਤੇ ਹੁਣ ਉਹ ਹੁਸ਼ਿਆਪੁਰ ਨੂੰ ਸਭ ਤੋਂ ਸਾਫ ਸ਼ਹਿਰ ਬਨਾਉਣਾ ਚਾਹੁੰਦੀ ਹੈ। ਪੱਲਵੀ ਵੱਲੋਂ ਸ਼ੁਰੂ ਕੀਤੀ ਗਈ ਇਸ ਸਫਾਈ ਮੁਹਿੰਮ ਦੀ ਇਲਾਕਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ। ਪੱਲਵੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ 'ਤੇ ਸਵਾਲ ਚੁੱਕਣ ਦੀ ਬਜਾਏ ਹਰੇਕ ਇਨਸਾਨ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਕਰ ਲਵੇ ਤਾਂ ਪੂਰਾ ਦੇਸ਼ ਆਪਣੇ ਆਪ ਹੀ ਸਵੱਛ ਹੋ ਜਾਵੇਗਾ।


author

shivani attri

Content Editor

Related News