ਸਫਾਈ ਦੇ ਮਾਮਲੇ ''ਚ ਪੰਜਾਬ ਦੇ 5 ਸ਼ਹਿਰਾਂ ਨੇ ਮਾਰੀ ਬਾਜ਼ੀ
Wednesday, Jan 01, 2020 - 06:44 PM (IST)

ਚੰਡੀਗੜ੍ਹ : ਭਾਰਤ ਸਰਕਾਰ ਵਲੋਂ ਸਵੱਛਤਾ ਸਰਵੇਖਣ-2019 ਦੇ ਆਧਾਰ 'ਤੇ ਦੇਸ਼ ਦੇ ਸਭ ਤੋਂ ਸਵੱਛ ਤੇ ਸਾਫ ਸ਼ਹਿਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਪੰਜਾਬ ਦੇ 5 ਸ਼ਹਿਰਾਂ ਨੇ ਬਾਜ਼ੀ ਮਾਰੀ ਹੈ। ਹਾਊਸਿੰਗ ਤੇ ਅਰਬਨ ਮਨਿਸਟਰੀ ਵਲੋਂ ਕਰਵਾਏ ਗਏ ਸਰਵੇ ਦੌਰਾਨ ਮੁਣਕ, ਨਵਾਂਸ਼ਹਿਰ ਤੇ ਫਾਜ਼ਿਲਕਾ ਨੇ ਟਾਪ ਕੀਤਾ ਹੈ, ਜਦੋਂ ਕਿ ਰੋਪੜ ਨੂੰ ਦੂਜਾ ਅਤੇ ਰਾਜਪੁਰਾ ਨੂੰ ਤੀਜਾ ਸਥਾਨ ਮਿਲਿਆ ਹੈ। 25 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਫਾਜ਼ਿਲਕਾ ਨੂੰ ਪਹਿਲਾ ਸਥਾਨ ਮਿਲਿਆ ਹੈ। ਇੰਦੌਰ ਨੂੰ ਸਭ ਤੋਂ ਸਵੱਛ ਸ਼ਹਿਰ ਦਾ ਖਿਤਾਬ ਦਿੱਤਾ ਗਿਆ ਹੈ, ਜਦੋਂ ਕਿ ਭੋਪਾਲ ਦਾ ਨਾਂ ਸਵੱਛ ਰਾਜਧਾਨੀ ਵਰਗ 'ਚ ਸ਼ਾਮਲ ਕੀਤਾ ਗਿਆ ਹੈ। ਛੱਤੀਸਗੜ੍ਹ ਨੂੰ ਵੀ ਬੈਸਟ ਪਰਫਾਰਮੈਂਸ ਸਟੇਟ ਐਵਾਰਡ ਨਾਲ ਨਵਾਜਿਆ ਗਿਆ ਹੈ।