ਸਰਹੱਦੀ ਖੇਤਰ ਦੇ ਇਸ ਪਿੰਡ ''ਚੋਂ ਮਿਲਿਆ ਸ਼ੱਕੀ ਬੈਗ, ਜਦ ਖੋਲ੍ਹਿਆ ਤਾਂ ਅਧਿਕਾਰੀ ਵੀ ਰਹਿ ਗਏ ਦੰਗ

Friday, Mar 14, 2025 - 06:29 PM (IST)

ਸਰਹੱਦੀ ਖੇਤਰ ਦੇ ਇਸ ਪਿੰਡ ''ਚੋਂ ਮਿਲਿਆ ਸ਼ੱਕੀ ਬੈਗ, ਜਦ ਖੋਲ੍ਹਿਆ ਤਾਂ ਅਧਿਕਾਰੀ ਵੀ ਰਹਿ ਗਏ ਦੰਗ

ਦੀਨਾਨਗਰ(ਹਰਜਿੰਦਰ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਠਾਕਰਪੁਰ ਨੇੜਿਓਂ ਅੱਜ ਅਚਾਨਕ ਖੇਤਾਂ ਵਿੱਚ ਇੱਕ ਕਾਲੇ ਰੰਗ ਦਾ ਬੈਗ ਵੇਖਿਆ ਗਿਆ। ਇਸ ਉਪਰੰਤ ਕਿਸਾਨਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਇਸ 'ਚੋਂ ਹੈਰੋਇਨ ਸਮੇਤ ਕੁਝ ਹਥਿਆਰ ਬਰਾਮਦ ਹੋਏ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਭੂਆ ਘਰ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

PunjabKesari

ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਸ ਸਟੇਸ਼ਨ ਦੌਰਾਂਗਲਾ ਅਧੀਨ ਆਉਂਦੇ ਪਿੰਡ ਠਾਕਰਪੁਰ ਵਿਖੇ ਇੱਕ ਕਿਸਾਨ ਆਪਣੇ ਖੇਤਾਂ ਵੱਲ ਗੇੜਾ ਲਾਉਣ ਗਿਆ ਸੀ ਜਦ ਅਚਾਨਕ ਉਸਦੀ ਨਜ਼ਰ ਖੇਤਾਂ 'ਚ ਪਏ ਇੱਕ ਕਾਲੇ ਰੰਗ ਦੇ ਬੈਗ 'ਤੇ ਪਈ ਤਾਂ ਉਸਨੇ ਇਸ ਬੈਗ ਵਿੱਚ ਕੁਝ ਹੋਣ ਦਾ ਸ਼ੱਕ ਹੋਇਆ। ਇਸ ਤੋਂ ਤੁਰੰਤ ਬਾਅਦ ਕਿਸਾਨ ਵੱਲੋਂ ਪੁਲਸ ਨੂੰ ਸੂਚਿਤ ਗਿਆ। 

PunjabKesari

ਇਹ ਵੀ ਪੜ੍ਹੋ-  ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਬੈਗ ਨੂੰ ਕਬਜ਼ੇ 'ਚ ਲਿਆ ਤਾਂ ਬੈਗਨੂੰ ਖੋਲ੍ਹਿਆ ਤਾਂ ਉਸ 'ਚੋਂ ਹੈਰੋਇਨ ਸਮੇਤ ਜਿੰਦਾ ਰਾਊਂਡ ਅਤੇ ਹਥਿਆਰ ਮਿਲੇ। ਜਿਸ ਨੂੰ ਵੇਖ ਅਧਿਕਾਰੀ ਹੈਰਾਨ ਰਹਿਗੇ। ਹੁਣ ਪੁਲਸ ਵੱਲੋਂ ਇਹ ਸਾਰੇ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।  ਪੁਲਸ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਸਾਰੇ ਮਾਮਲੇ ਦੀ ਪ੍ਰੈਸ ਕਾਨਫਰੰਸ ਕਰਕੇ ਪੂਰਾ ਖੁਲਾਸਾ ਕੀਤਾ ਜਾਵੇਗਾ।  

ਇਹ ਵੀ ਪੜ੍ਹੋ- ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News