ਸਾਨੂੰ ਸਸਪੈਂਡ ਦੀ ਕੋਈ ਪ੍ਰਵਾਹ ਨਹੀਂ, ਚਾਹੇ ਫਾਂਸੀ ਲੱਗ ਜਾਵੇ ਅਸੀਂ ਸਦਨ ਨਹੀਂ ਚੱਲਣ ਦੇਵਾਂਗੇ: ਪ੍ਰਤਾਪ ਬਾਜਵਾ

08/12/2021 6:05:37 PM

ਗੁਰਦਾਸਪੁਰ (ਸਰਬਜੀਤ): ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਤੇ ਮੌਜੂਦਾ ਸਾਂਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਅੰਨੀ ਅਤੇ ਬੋਲੀ ਹੋ ਗਈ ਹੈ। ਇਹ ਨਾ ਕੁੱਝ ਸੁਣਨ ਨੂੰ ਤਿਆਰ ਹੈ ਅਤੇ ਨਾ ਹੀ ਕੁੱਝ ਦੇਖਦੀ ਹੈ। ਮਿਸਾਲ ਵੱਜੋਂ ਅਸੀਂ ਪਾਰਲੀਮੈਂਟ ਵਿੱਚ ਸਪੀਕਰ ਨੂੰ ਕਾਨੂੰਨਾਂ ਦੀ ਕਾਪੀਆਂ ਦਿੱਤੀਆਂ ਕਿ ਇਨ੍ਹਾਂ ਨੂੰ ਪੜ੍ਹ ਲਓ। ਇਸ ਵਿੱਚ ਸਿੱਧੇ ਕਿਸਾਨਾਂ ਦੇ ਮੌਤ ਦੇ ਵਾਰੰਟ ਹਨ। ਇਹ ਕਾਨੂੰਨ ਜੋ ਥੋਪੇ ਗਏ ਹਨ, ਇਹ ਕਿਸਾਨ ਹਿਤੈਸ਼ੀ ਨਹੀਂ ਹਨ, ਬਲਕਿ ਕਾਰਪੋਰੇਟਾਂ ਦੇ ਹਿੱਤ ’ਚ ਹਨ, ਪਰ ਇਹ ਸਰਕਾਰ ਨਸ਼ੇ ਦੀ ਸੱਤਾ ਵਿੱਚ ਹੋਣ ਕਰਕੇ ਨਾ ਸਾਡੇ ਕਾਨੂੰਨ ਜੋ ਇਨ੍ਹਾਂ ਵੱਲੋਂ ਪੇਸ਼ ਕੀਤੇ ਗਏ ਹਨ, ਪੜ੍ਹਨ ਲਈ ਤਿਆਰ ਹਨ ਅਤੇ ਨਾ ਹੀ ਸੁਣਨ ਲਈ ਤਿਆਰ ਹਨ। 

ਇਹ ਵੀ ਪੜ੍ਹੋ : ਬਰਨਾਲਾ ਤੋਂ ਹੈਰਾਨ ਕਰਦਾ ਮਾਮਲਾ, ਪਤਨੀ ਨੇ ਪਤੀ ’ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼

ਇਸ ਕਰਕੇ ਸਾਨੂੰ ਅੱਜ ਪਾਰਲੀਮੈਂਟ ਦੇ ਬਾਹਰ ਕੁਰਸੀਆਂ ’ਤੇ ਚੜ੍ਹ ਕੇ ਡਿਪਟੀ ਸਪੀਕਰ ਦੇ ਵੱਲ ਇਨ੍ਹਾਂ ਦੀਆਂ ਕਾਨੂੰਨ ਦੀਆਂ ਬਣਾਈਆ ਗਈਆਂ ਫਾਈਲਾਂ ਸਾਡੇ ਵੱਲੋਂ ਸੁੱਟੀਆਂ ਗਈਆਂ ਹਨ। ਇਸ ਸੰਦਰਭ ਵਿੱਚ ਇਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਸਸਪੈਂਡ ਕਰ ਦਾਵੇਂਗੇ। ਪਰ ਮੇਰਾ ਇਹ ਕਹਿਣਾ ਹੈ ਕਿ ਸਾਨੂੰ ਸਸਪੈਂਡ ਦੀ ਥਾਂ ਫਾਂਸੀ ਵੀ ਲਗਾ ਦਿਓ, ਅਸੀਂ ਹਾਊਸ ਨਹੀਂ ਚੱਲਣ ਦੇਵਾਂਗੇ, ਜਦੋਂ ਤੱਕ ਤੁਸੀ ਕਿਸਾਨਾਂ ’ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰਨਗੇ। ਅੱਜ 8 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁੱਲ ਰਿਹਾ ਹੈ। 500 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ। ਜਿਨ੍ਹਾਂ ਵਿੱਚ 120 ਪੰਜਾਬ ਦੇ ਕਿਸਾਨ ਸ਼ਾਮਲ ਹਨ। ਜਦੋਂ ਪ੍ਰਧਾਨ ਮੰਤਰੀ, ਖੇਤੀਬਾੜੀ ਮੰਤਰੀ ਨੂੰ ਕਿਹਾ ਗਿਆ ਹੈ ਕਿ ਜੋ ਕਿਸਾਨ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਪ੍ਰਦਾਨ ਕੀਤੀ ਜਾਵੇ ਅਤੇ ਘਰ ਵਿੱਚ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਰ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਅਸੀਂ ਸੜਕਾਂ ’ਤੇ ਨਹੀਂ ਬਿਠਾਇਆ। ਇਹ ਆਪਣੀ ਮਰਜ਼ੀ ਨਾਲ ਬੈਠੇ ਹਨ, ਇਸ ਲਈ ਇਹ ਆਪਣੀ ਮੌਤ ਦੇ ਖ਼ੁਦ ਜ਼ਿੰਮੇਵਾਰ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ, ਕੇਵਲ ਕਾਰਪੋਰੇਟਾਂ ਦੇ ਕੰਮ ਕਰਦੀ ਪਈ ਹੈ।ਜਿਸ ਨੂੰ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਜਪਾ ਨੂੰ ਇਹ ਕਾਲੇ ਕਾਨੂੰਨ ਕਿਸ ਕਦਰ ਲੈ ਕੇ ਜਾਂਦੇ ਹਨ।

ਇਹ ਵੀ ਪੜ੍ਹੋ : ਧੀ ਨੂੰ ਵਧੀਆ ਖ਼ਿਡਾਰੀ ਬਣਾਉਣ ਲਈ ਛੱਡੀ ਫ਼ੌਜ ਦੀ ਨੌਕਰੀ,ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਪਿਤਾ


Shyna

Content Editor

Related News