ਮੁਅੱਤਲ DSP ਬਲਵਿੰਦਰ ਸੇਖੋਂ ਨੇ ਮੰਤਰੀ ਆਸ਼ੂ ਖਿਲਾਫ ਕੀਤੇ ਕਈ ਵੱਡੇ ਖੁਲਾਸੇ

02/23/2020 9:33:09 PM

ਚੰਡੀਗੜ੍ਹ (ਬਿਊਰੋ)- ਮੁਅੱਤਲ ਕੀਤੇ ਗਏ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ 1992 'ਚ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ। ਸੇਖੋਂ ਨੇ ਦੱਸਿਆ ਕਿ ‘ਮੈਨੂੰ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਨ ਤੋਂ ਬਾਅਦ ਮੁਅੱਤਲ ਕੀਤਾ ਗਿਆ।
ਉਨ੍ਹਾਂ ਕਿਹਾ ਕਿ ‘ਲੁਧਿਆਣਾ ਗੁੜ ਮੰਡੀ ਬੰਬ ਧਮਾਕੇ ਦੀ ਸਾਜਿਸ਼ ਵੀ ਭਾਰਤ ਭੂਸ਼ਣ ਨੇ ਹੀ ਘੜੀ ਸੀ।

ਇਸ ਬੰਬ ਧਮਾਕੇ ਬਾਰੇ ਭਾਰਤ ਭੂਸ਼ਨ ਆਸ਼ੂ ਨੇ ਅੱਤਵਾਦੀਆਂ ਨੂੰ ਜਾਣਕਾਰੀ ਦਿੱਤੀ ਸੀ ਅਤੇ ਮਾਣਯੋਗ ਭਾਰਤ ਭੂਸ਼ਣ ਆਸ਼ੂ ਹੀ ਅੱਤਵਾਦੀਆਂ ਨੂੰ ਗੁੜ ਮੰਡੀ ਵਿਖੇ ਬੰਬ ਧਮਾਕਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਉਥੇ ਨੁਕਸਾਨ ਵਧੇਰੇ ਹੋਵੇਗਾ ਕਿਉਂਕਿ ਉਥੇ ਭੀੜ ਜ਼ਿਆਦਾ ਹੁੰਦੀ ਹੈ। ਘਟਨਾ ਵਿਚ ਵਰਤੇ ਗਏ ਬੰਬ ਵੀ ਇਨ੍ਹਾਂ ਦੀ ਡੇਅਰੀ ਵਿਚ ਬਣੇ ਹਨ। ਬੰਬ ਕਾਂਡ 'ਚ ਇਨ੍ਹਾਂ ਨੇ ਸ਼ਮੂਲੀਅਤ ਵੀ ਕਬੂਲੀ ਹੈ, ਉਥੋਂ ਹਥਿਆਰ ਵੀ ਬਰਾਮਦ ਹੋਏ। ਮੇਰੀ ਜਾਣਕਾਰੀ ਮੁਤਾਬਕ ਅਸਾਲਟਾਂ, ਮਾਉਜ਼ਰ, ਹੈਂਡ ਗ੍ਰੇਨੇਡ ਸੀ ਇਸ ਦੇ ਬਾਵਜੂਦ ਇਨ੍ਹਾਂ 'ਤੇ ਕੇਸ ਹੀ ਦਰਜ ਨਹੀਂ ਕੀਤਾ ਗਿਆ। ਬਲਵਿੰਦਰ ਸੇਖੋਂ ਨੇ ਆਸ਼ੂ ਦੇ ਕਬੂਲਨਾਮੇ ਵਾਲਾ ਲੁਧਿਆਣਾ ਦੇ ਤਤਕਾਲੀ ਐਸਪੀ ਦਾ ਬਿਆਨ ਪੜ੍ਹ ਕੇ ਸੁਣਾਇਆ, ਜਿਸ ਅਨੁਸਾਰ ਬੰਬ ਧਮਾਕਾ ਕਰਨ ਵਾਲਿਆਂ ਨੂੰ ਪਨਾਹ ਦੇਣ ਦੀ ਆਸ਼ੂ ਨੇ ਗੱਲ ਖੁਦ ਕਬੂਲੀ।


Sunny Mehra

Content Editor

Related News