ਪੰਜਾਬ ਪੁਲਸ ਦੇ ਬਰਖ਼ਾਸਤ AIG ਆਸ਼ੀਸ਼ ਕਪੂਰ ਨੂੰ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ

05/30/2023 3:51:52 PM

ਚੰਡੀਗੜ੍ਹ (ਹਾਂਡਾ) : ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਸ ਦੇ ਬਰਖ਼ਾਸਤ ਏ. ਆਈ. ਜੀ. ਆਸ਼ੀਸ਼ ਕਪੂਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੈਗੂਲਰ ਜ਼ਮਾਨਤ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਭ੍ਰਿਸ਼ਟਾਚਾਰ ਤੋਂ ਇਲਾਵਾ ਆਸ਼ੀਸ਼ ਕਪੂਰ 'ਤੇ ਇਕ ਔਰਤ ਨਾਲ ਜਬਰ-ਜ਼ਿਨਾਹ ਅਤੇ ਵਸੂਲੀ ਦੇ ਦੋਸ਼ ਵੀ ਲੱਗੇ ਹਨ।

ਇਹ ਵੀ ਪੜ੍ਹੋ : ਜੰਮੂ ਬੱਸ ਹਾਦਸਾ : ਇੱਕੋ ਪਰਿਵਾਰ ਦੇ ਸੀ ਮਰਨ ਵਾਲੇ 10 ਲੋਕ, ਘਰਾਂ 'ਚ ਛਾਇਆ ਮਾਤਮ ਵਾਲਾ ਮਾਹੌਲ

ਇਸ ਤੋਂ ਇਲਾਵਾ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਵੀ ਉਨ੍ਹਾਂ 'ਤੇ ਚੱਲ ਰਿਹਾ ਹੈ। ਦੱਸ ਦੇਈਏ ਕਿ ਆਸ਼ੀਸ਼ ਕਪੂਰ ਨੂੰ ਜ਼ਮਾਨਤ ਸਿਰਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੀ ਮਿਲੀ ਹੈ, ਜਦੋਂ ਕਿ ਜਬਰ-ਜ਼ਿਨਾਹ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਉਨ੍ਹਾਂ ਨੂੰ ਅਜੇ ਜੇਲ੍ਹ 'ਚ ਹੀ ਰਹਿਣਾ ਪਵੇਗਾ।
ਇਹ ਵੀ ਪੜ੍ਹੋ : ਘੱਗਰ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਕੈਂਸਰ ਦਾ ਵੱਧ ਖ਼ਤਰਾ : ਅਧਿਐਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News