ਰੇਲਵੇ ਕਰਮਚਾਰੀਆਂ ਦੀ ਆਪਸੀ ਲੜਾਈ ਦਾ ਮਾਮਲਾ ਗਰਮਾਇਆ, 4 ਸਸਪੈਂਡ

Friday, Mar 02, 2018 - 04:27 AM (IST)

ਰੇਲਵੇ ਕਰਮਚਾਰੀਆਂ ਦੀ ਆਪਸੀ ਲੜਾਈ ਦਾ ਮਾਮਲਾ ਗਰਮਾਇਆ, 4 ਸਸਪੈਂਡ

ਲੁਧਿਆਣਾ(ਵਿਪਨ)-ਸਥਾਨਕ ਰੇਲਵੇ ਸਟੇਸ਼ਨ ਸਥਿਤ ਸਿਗਨਲ ਐਂਡ ਟੈਲੀਕਾਲ ਵਿਭਾਗ ਦੇ ਕਰਮਚਾਰੀ 'ਤੇ ਕੈਬਿਨਮੈਨ ਵਲੋਂ ਸਾਥੀਆਂ ਸਮੇਤ ਹਮਲਾ ਕੀਤੇ ਜਾਣ ਦੇ ਦੋਸ਼ ਲਾ ਕੇ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਸਟੇਸ਼ਨ ਨਿਰਦੇਸ਼ਕ ਨੂੰ ਮਿਲੇ ਤੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲੇ 'ਚ ਸਟੇਸ਼ਨ ਨਿਰਦੇਸ਼ਕ ਵਲੋਂ ਚਾਰ ਕਰਮਚਾਰੀਆਂ ਨੂੰ ਸਸਪੈਂਡ ਕੀਤੇ ਜਾਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਗਨਲ ਐਂਡ ਟੈਲੀਕਾਮ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਰੇਲਵੇ ਕੈਬਿਨਮੈਨ ਦੇ ਤੌਰ 'ਤੇ ਤਾਇਨਾਤ ਕਰਮਚਾਰੀ ਦੀ ਕਿਸ ਗੱਲ ਨੂੰ ਲੈ ਕੇ ਵਿਭਾਗ 'ਚ ਖਲਾਸੀ ਦੀ ਡਿਊਟੀ ਕਰਨ ਵਾਲੇ ਕਰਮਚਾਰੀ ਦੇ ਨਾਲ ਬਹਿਸਬਾਜ਼ੀ ਹੋ ਗਈ। ਖਲਾਸੀ ਗੁਲਾਮਨਬੀ ਨੇ ਕੈਬਿਨਮੈਨ ਰੋਹਿਤ ਸ਼ਰਮਾ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਆਪਸ 'ਚ ਹੋਈ ਬਹਿਸਬਾਜ਼ੀ ਕਾਰਨ ਉਸਨੇ ਆ ਕੇ ਉਸਦੇ ਨਾਲ ਧੱਕਾ ਮੁੱਕੀ ਕੀਤੀ ਤੇ ਬਾਅਦ 'ਚ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ, ਬਾਅਦ 'ਚ ਉਸਦੇ ਵਿਭਾਗ ਦੇ ਸਹਿ-ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ। ਵੀਰਵਾਰ ਨੂੰ ਇਸਦੇ ਵਿਰੋਧ 'ਚ ਸਿਗਨਲ ਐਂਡ ਟੈਲੀਕਾਮ ਦਫਤਰ ਦੇ ਐੱਸ.ਐੱਸ.ਈ. ਵਿਜੇ ਕੁਮਾਰ ਨੇ ਸਟੇਸ਼ਨ ਨਿਰਦੇਸ਼ਕ ਨੂੰ ਮਾਮਲੇ 'ਚ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਸਟੇਸ਼ਨ ਨਿਰਦੇਸ਼ਕ ਅਭਿਨਵ ਸਿੰਗਲਾ ਨੇ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਕਾਰਵਾਈ ਕਰਦਿਆਂ ਦੋਸ਼ੀ ਰੋਹਿਤ, ਪ੍ਰਦੀਪ, ਸੁਸ਼ਾਤ, ਰਾਮਕਰਨ ਨੂੰ ਸਸਪੈਂਡ ਕਰਦਿਆਂ ਮਾਮਲੇ 'ਚ ਜਾਂਚ ਕਰਨ ਤੇ ਇਸ ਨਾਲ ਘਟਨਾ ਸਥਾਨ 'ਤੇ ਮਾਮਲੇ ਨੂੰ ਤੂਲ ਦੇਣ ਵਾਲੇ ਕਰਮਚਾਰੀਆਂ ਖਿਲਾਫ ਵੀ ਜਾਂਚ ਕਰਨ ਦੀ ਗੱਲ ਕਹੀ।


Related News