ਲੁਧਿਆਣਾ ਦੀ ਕੇਂਦਰੀ ਜੇਲ ''ਚ ਸ਼ੱਕੀ ਪੈਕੇਟ ਡਿੱਗਣ ਨਾਲ ਮਚੀ ਹਫੜਾ-ਦਫੜੀ

Saturday, Dec 01, 2018 - 09:11 PM (IST)

ਲੁਧਿਆਣਾ ਦੀ ਕੇਂਦਰੀ ਜੇਲ ''ਚ ਸ਼ੱਕੀ ਪੈਕੇਟ ਡਿੱਗਣ ਨਾਲ ਮਚੀ ਹਫੜਾ-ਦਫੜੀ

ਲੁਧਿਆਣਾ (ਸਿਆਲ)-ਲੁਧਿਆਣਾ ਦੀ ਕੇਂਦਰੀ ਜੇਲ ਦੀ ਬਾਹਰ ਵਾਲੀ ਕੰਧ ਦੇ ਰਸਤੇ ਤੋਂ ਜੇਲ ਦੇ ਅੰਦਰ ਵੱਖ-ਵੱਖ ਬੈਰਕਾਂ ਵੱਲ ਪੈਕੇਟ ਸੁੱਟੇ ਜਾਣ ਦੀਆਂ ਘਟਨਾਵਾਂ ਰੁਕ ਹੀ ਨਹੀਂ ਰਹੀਆ, ਜਿਸ ਕਾਰਨ ਅੱਜ ਚਾਰ ਸ਼ੱਕੀ ਪੈਕੇਟ ਸੁੱਟੇ ਜਾਣ ਨਾਲ ਹਫੜਾ-ਦਫੜੀ ਮਚ ਗਈ ਕਿਉਂਕਿ ਇਨ੍ਹਾਂ ਪੈਕੇਟਾਂ ਨੂੰ ਇਸ ਤਰ੍ਹਾਂ ਦਾ ਰੂਪ ਦਿੱਤਾ ਹੋਇਆ ਸੀ, ਜਿਵੇਂ ਉਸ 'ਚ ਕਥਿਤ ਰੂਪ ਨਾਲ ਕੋਈ ਧਮਾਕਾਖੇਜ ਸਮੱਗਰੀ ਹੋਵੇ, ਇਨ੍ਹਾਂ ਸ਼ੱਕੀ ਪੈਕੇਟਾਂ ਦੇ ਸੁੱਟੇ ਜਾਣ ਨਾਲ ਹੜਕੰਪ ਮਚ ਗਿਆ।
ਜੇਲ ਦੇ ਅੰਦਰ ਸੁੱਟੇ ਗਏ ਸ਼ੱਕੀ ਪੈਕੇਟਾਂ ਦੇ ਕੋਲ ਜਦੋਂ ਗਸ਼ਤ ਕਰ ਰਿਹਾ ਮੁਲਾਜ਼ਮ ਪੁੱਜਾ ਤਾਂ ਦੇਖ ਕੇ ਹੈਰਾਨ ਹੋ ਗਿਆ ਅਤੇ ਇਸ ਦੀ ਸੂਚਨਾ ਜੇਲ ਅਧਿਕਾਰੀਆਂ ਨੂੰ ਦਿੱਤੀ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਸਕਿਓਰਿਟੀ ਨੇ ਚੈਕਿੰਗ ਕਰ ਕੇ ਪੈਕਟਾਂ ਨੂੰ ਚੁਕਵਾਇਆ ਅਤੇ ਜੇਲ ਸੁਪਰਡੈਂਟ ਦੇ ਦਫਤਰ 'ਚ ਲੈ ਗਏ, ਜਿੱਥੇ ਪੈਕੇਟ ਖੋਲ੍ਹੇ ਜਾਣ 'ਤੇ ਉਸ 'ਚੋਂ ਸੈਂਕੜੇ ਜਰਦੇ ਦੀਆਂ ਪੁੜੀਆਂ ਅਤੇ ਬੀੜੀਆਂ ਦੇ ਬੰਡਲ ਨਿਕਲੇ। ਜੇਲ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ ਕਿ ਇਹ ਪੈਕੇਟ ਕਿਸ ਨੇ ਸੁੱਟੇ ਹਨ।


author

Hardeep kumar

Content Editor

Related News