ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ PGI ''ਚ ਦਾਖਲ

Sunday, Feb 16, 2020 - 01:31 AM (IST)

ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ PGI ''ਚ ਦਾਖਲ

ਚੰਡੀਗੜ੍ਹ, (ਪਾਲ)— ਪੀ. ਜੀ. ਆਈ. 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਦਾਖਲ ਕਰਵਾਇਆ ਗਿਆ। ਮਰੀਜ਼ ਦੀ ਟ੍ਰੈਵਲ ਹਿਸਟਰੀ ਰਹੀ ਹੈ। 36 ਸਾਲਾ ਇਹ ਵਿਅਕਤੀ ਸਿੰਗਾਪੁਰ 'ਚ ਕੰਮ ਕਰਦਾ ਹੈ, ਜੋ ਵੀਰਵਾਰ ਨੂੰ ਹੀ ਸੈਕਟਰ-37 ਸਥਿਤ ਆਪਣੇ ਘਰ ਆਇਆ ਸੀ। ਜਿਸ ਨੂੰ ਖੰਘ ਤੇ ਜ਼ੁਕਾਮ ਹੈ। ਕੋਰੋਨਾ ਵਾਇਰਸ ਦੇ ਲੱਛਣ ਦੂਜੇ ਨਾਰਮਲ ਫਲੂ ਵਰਗੇ ਹੀ ਹਨ। ਅਜਿਹੇ 'ਚ ਗਾਈਡਲਾਈਨਜ਼ ਨੂੰ ਦੇਖਦਿਆਂ ਉਸ ਨੂੰ ਦਾਖਲ ਕੀਤਾ ਗਿਆ ਹੈ। ਫਿਲਹਾਲ ਮਰੀਜ਼ ਨੂੰ ਪੀ. ਜੀ. ਆਈ. ਦੇ ਸੀ. ਡੀ. ਵਾਰਡ 'ਚ ਦਾਖਲ ਕੀਤਾ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਹੈ। ਮਰੀਜ਼ ਦੇ ਸੈਂਪਲ ਨੂੰ ਜਾਂਚ ਲਈ ਦਿੱਲੀ ਏਮਜ਼ ਭੇਜਿਆ ਗਿਆ ਹੈ। ਮਰੀਜ਼ ਦੀ ਪਤਨੀ ਨੂੰ ਵੀ ਫਿਲਹਾਲ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।


author

KamalJeet Singh

Content Editor

Related News