ਜਲਾਲਾਬਾਦ ਦੇ ਸ਼ੁੱਭਮਨ ਗਿੱਲ ਦੀ ਭਾਰਤ-ਏ ਟੀਮ ''ਚ ਹੋਈ ਚੋਣ
Wednesday, Feb 28, 2018 - 12:06 PM (IST)

ਜਲਾਲਾਬਾਦ (ਸੇਤੀਆ) - ਯੁਵਾ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਹਾਲ ਹੀ 'ਚ ਭਾਰਤ-ਏ ਟੀਮ 'ਚ ਚੋਣ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਤਾ ਲੱਗਾ ਹੈ ਕਿ ਸ਼ੁੱਭਮਨ ਗਿੱਲ ਭਾਰਤ-ਏ ਟੀਮ ਵਲੋਂ ਪਹਿਲਾਂ ਮੈਚ 4 ਮਾਰਚ ਨੂੰ ਧਰਮਸ਼ਾਲਾ 'ਚ ਖੇਡਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੁੱਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਰਿਓਰ ਟ੍ਰਾਫੀ ਲਈ ਭਾਰਤ-ਏ, ਭਾਰਤ-ਬੀ ਅਤੇ ਕਰਨਾਟਕਾਂ ਟੀਮ ਵਿਚਾਲੇ ਮੈਚ ਹੋ ਰਹੇ ਹਨ। ਇਸ ਮੌਕੇ ਸ਼ੁੱਭਮਨ ਗਿੱਲ ਦਾ ਭਾਰਤ-ਏ ਲਈ ਖੇਡਣਾ ਬੜੇ ਹੀ ਮਾਣ ਵਾਲੀ ਗੱਲ ਹੈ।