ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ MP ਸੁਸ਼ੀਲ ਰਿੰਕੂ, ਜਲੰਧਰ ਦੇ ਲੋਕਾਂ ਲਈ ਰੱਖੀ ਇਹ ਮੰਗ

Thursday, Dec 21, 2023 - 05:58 AM (IST)

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ MP ਸੁਸ਼ੀਲ ਰਿੰਕੂ, ਜਲੰਧਰ ਦੇ ਲੋਕਾਂ ਲਈ ਰੱਖੀ ਇਹ ਮੰਗ

ਚੰਡੀਗੜ੍ਹ/ਜਲੰਧਰ/ਦਿੱਲੀ (ਹਰੀਸ਼ਚੰਦਰ, ਧਵਨ)- 30 ਦਸੰਬਰ ਤੋਂ ਸ਼ੁਰੂ ਹੋ ਰਹੀ ਨਵੀਂ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਜਲੰਧਰ ’ਚ ਸਟਾਪੇਜ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਸਦ ਮੈਂਬਰ ਸੁਸ਼ੀਲ ਰਿੰਕੂ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੂੰ ਮਿਲੇ। ਉਨ੍ਹਾਂ ਕਿਹਾ ਕਿ ਜਲੰਧਰ ਸੂਬੇ ਦੀ ਪ੍ਰਮੁੱਖ ਉਦਯੋਗਿਕ ਨਗਰੀ ਹੈ, ਨਾਲ ਹੀ ਐੱਨ.ਆਰ.ਆਈ. ਹੱਬ ਵੀ ਹੈ। ਇਸ ਟ੍ਰੇਨ ਦੇ ਜਲੰਧਰ ਰੁਕਣ ਨਾਲ ਇੱਥੋਂ ਦੇ ਉੱਦਮੀਆਂ ਵਪਾਰੀਆਂ ਅਤੇ ਐਨਾਲਾਇਜ਼ ਨੂੰ ਕਾਫੀ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਜਲੰਧਰ ਨਵੀਂ ਦਿੱਲੀ ਦੇ ਵਿਚਾਲਿਓਂ ਇਸ ਹਾਈ ਸਪੀਡ ਟ੍ਰੇਨ ’ਚ ਸਫਰ ਕਰਨ ਦਾ ਮੌਕਾ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ - ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਜਲੰਧਰ ਦੇ ਨੌਜਵਾਨ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਜੇ ਵੰਦੇ ਭਾਰਤ ਲੁਧਿਆਣਾ ਅਤੇ ਅੰਬਾਲਾ ਸਟੇਸ਼ਨ ’ਤੇ ਸਟਾਪੇਜ ਹੈ ਤਾਂ ਜਲੰਧਰ ’ਚ ਵੀ ਜ਼ਰੂਰ ਹੋਣਾ ਚਾਹੀਦਾ ਹੈ। ਇਸ ਦਾ ਫਾਇਦਾ ਰੇਲਵੇ ਨੂੰ ਤਾਂ ਹੋਵੇਗਾ ਹੀ ਨਾਲ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ-ਕਟਰਾ ਲਈ ਜੋ ਵੰਦੇ ਭਾਰਤ ਐਕਸਪ੍ਰੈੱਸ ਚਲਾਈ ਗਈ ਸੀ, ਉਸ ਨੂੰ ਵੀ ਜਲੰਧਰ ’ਚ ਸਟਾਪੇਜ ਨਹੀਂ ਦਿੱਤਾ ਗਿਆ, ਜਿਸ ਨਾਲ ਇਥੋਂ ਦੇ ਲੋਕ ਨਿਰਾਸ਼ ਹੋਏ ਸਨ। ਇਸ ਲਈ ਹੁਣ ਨਵੀਂ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ’ਚ ਜਲੰਧਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਇਸ ਇਲਾਕੇ 'ਚ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਸੰਸਦ ਮੈਂਬਰ ਰਿੰਕੂ ਨੇ ਰੇਲ ਮੰਤਰੀ ਨੂੰ ਕਿਹਾ ਕਿ ਜਲੰਧਰ ਪੰਜਾਬ ਦਾ ਵੱਡਾ ਸਟੇਸ਼ਨ ਹੈ । ਇਸ ਸਟੇਸ਼ਨ ’ਤੇ ਵੀ ਹਜ਼ਾਰਾਂ ਦੀ ਗਿਣਤੀ ’ਚ ਹਰ ਰੋਜ਼ ਯਾਤਰੀ ਆਉਂਦੇ-ਜਾਂਦੇ ਹਨ। ਵੰਦੇ ਭਾਰਤ ਦਾ ਸਭ ਤੋਂ ਵੱਧ ਫਾਇਦਾ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਹੋਵੇਗਾ, ਜਿਨ੍ਹਾਂ ਲਈ ਸਮਾਂ ਬਹੁਤ ਕੀਮਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਟ੍ਰੇਨ ਜਲੰਧਰ ਰੁਕੇਗੀ ਤਾਂ ਰੇਲਵੇ ਦਾ ਰੈਵੀਨਿਊ ਵੀ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਦਾ ਸਟਾਪੇਜ ਜਲੰਧਰ ਨਾ ਹੋਣ ਕਾਰਨ ਲੋਕਾਂ ’ਚ ਨਿਰਾਸ਼ਾ ਹੈ। ਆਸ ਹੈ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਕੈਨੇਡਾ ਦੇ ਰਿਸ਼ਤਿਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ

ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵਿਚਾਲੇ 450 ਕਿਲੋਮੀਟਰ ਦੀ ਦੂਰੀ ਹੈ। ਵੰਦੇ ਭਾਰਤ ਐਕਸਪ੍ਰੈੱਸ ਇਹ ਦੂਰੀ ਸਿਰਫ 5 ਘੰਟੇ ’ਚ ਪੂਰੀ ਕਰ ਲਵੇਗੀ। ਰੇਲਵੇ ਨੇ ਵੰਦੇ ਭਾਰਤ ਚੱਲਣ ਦਾ ਸਮਾਂ ਤੈਅ ਕਰ ਦਿੱਤਾ ਹੈ, ਜਿਸ ਦਾ ਸ਼ੈਡਿਊਲ ਵੀ ਜਾਰੀ ਕੀਤਾ ਗਿਆ ਹੈ। ਇਹ ਟ੍ਰੇਨ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਅੰਮ੍ਰਿਤਸਰ ਤੋਂ ਚੱਲਣ ਦਾ ਸਮਾਂ ਸਵੇਰੇ 7.55 ਹੋਵੇਗਾ ਅਤੇ ਦਿੱਲੀ ’ਚ 1.05 ਮਿੰਟ ’ਤੇ ਪਹੁੰਚ ਜਾਵੇਗੀ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਮੰਗ ’ਤੇ ਰੇਲਵੇ ਵੱਲੋਂ ਹਾਂਪੱਖੀ ਰੁਖ ਅਪਣਾਇਆ ਜਾਵੇਗਾ ਤੇ ਇਸ ਟ੍ਰੇਨ ਦੇ ਸਟਾਪੇਜ ’ਚ ਜਲੰਧਰ ਨੂੰ ਸ਼ਾਮਲ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News