ਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ ਦੀ 'ਕਰਜ਼ਈ ਕਿਸਾਨੀ', ਹੈਰਾਨ ਕਰਨ ਵਾਲੇ ਹਨ ਖ਼ੁਦਕੁਸ਼ੀਆਂ ਦੇ ਅੰਕੜੇ

06/22/2022 5:22:07 PM

ਲੁਧਿਆਣਾ (ਸਲੂਜਾ) : ਪੰਜਾਬ ਸਰਕਾਰ ਵੱਲੋਂ ਕੁਝ ਸਾਲਾਂ ਬਾਅਦ ਜ਼ਮੀਨੀ ਪੱਧਰ ‘ਤੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਪਤਾ ਲਗਾਉਣ ਲਈ ਸਰਵੇਖਣ ਕਰਵਾਇਆ ਜਾਂਦਾ ਹੈ। ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮਾਹਿਰਾਂ ਦੀ ਟੀਮ ਸ਼ਾਮਿਲ ਹੁੰਦੀ ਹੈ, ਜੋ ਪਿੰਡ-ਪਿੰਡ ਜਾ ਕੇ ਪਤਾ ਲਗਾਉਂਦੀ ਹੈ ਕਿ ਕਿਹੜੇ ਪਿੰਡ ਦੇ ਕਿਸਾਨ ਨੇ ਕਿਸ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਹ ਟੀਮ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪਦੀ ਹੈ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਇਸ ਟੀਮ ਵੱਲੋਂ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ 2000 ਤੋਂ 2018 ਦੇ ਸਮੇਂ ਦੌਰਾਨ ਪੰਜਾਬ ਦੇ 88 ਫ਼ੀਸਦੀ ਕਿਸਾਨਾਂ ਨੇ ਭਾਰੀ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕੀਤੀਆਂ ਹਨ। ਇਸ ਦੌਰਾਨ 9291 ਮੌਤਾਂ ਹੋਈਆਂ। ਮਾਹਿਰਾਂ ਅਨੁਸਾਰ 2015 ਵਿੱਚ 515 ਕਿਸਾਨਾਂ ਨੇ ਭਾਰੀ ਕਰਜ਼ੇ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਹ ਕਰਜ਼ਾ ਨਰਮੇ ਦੀ ਫ਼ਸਲ ਦੀ ਬਰਬਾਦੀ ਕਾਰਨ ਕਿਸਾਨਾਂ ਸਿਰ ਚੜ੍ਹ ਗਿਆ। ਇਹ ਸਰਵੇ ਪੰਜਾਬ ਦੇ ਲੁਧਿਆਣਾ, ਬਰਨਾਲਾ, ਬਠਿੰਡਾ, ਮਾਨਸਾ, ਮੋਗਾ ਅਤੇ ਸੰਗਰੂਰ ਦੇ ਪਿੰਡਾਂ ਵਿੱਚ ਕੀਤਾ ਗਿਆ। ਜਿਸ ਵਿੱਚ ਸਭ ਤੋਂ ਵੱਧ 2506 ਕਿਸਾਨਾਂ ਨੇ ਸੰਗਰੂਰ, 2098 ਮਾਨਸਾ ਅਤੇ 1956 ਬਠਿੰਡਾ ਵਿੱਚ ਖ਼ੁਦਕੁਸ਼ੀਆਂ ਕੀਤੀਆਂ ਹਨ ਜਦੋਂ ਕਿ 2008 ਵਿੱਚ ਸਭ ਤੋਂ ਵੱਧ 630 ਕਿਸਾਨਾਂ ਨੇ ਦੁਖਦਾਈ ਢੰਗ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇੱਕ ਹੋਰ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 2000 ਤੋਂ 2015 ਦੌਰਾਨ 16600 ਕਿਸਾਨਾਂ ਨੇ ਵੱਖ-ਵੱਖ ਕਾਰਨਾਂ ਕਰਕੇ ਖ਼ੁਦਕੁਸ਼ੀਆਂ ਕੀਤੀਆਂ ਹਨ। ਇਸ ਦਾ ਮਤਲਬ ਹੈ ਕਿ ਇੱਕ ਸਾਲ ਵਿੱਚ 1000 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ-  ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਾਕਿਸਤਾਨ ਕੁਨੈਕਸ਼ਨ ਆਇਆ ਸਾਹਮਣੇ, ਗ੍ਰਿਫ਼ਤਾਰ ਸ਼ੂਟਰ ਦਾ ਵੱਡਾ ਖ਼ੁਲਾਸਾ

ਖ਼ੁਦਕੁਸ਼ੀ ਦਾ ਕਾਰਨ                              ਫ਼ੀਸਦੀ ਦਰ  
ਭਾਰੀ ਕਰਜਾ                                        87.69
ਪਰਿਵਾਰਕ ਝਗੜੇ                                 17.18
ਫ਼ਸਲ ਦਾ ਨੁਕਸਾਨ                               8.32
ਬਿਮਾਰੀ ਅਤੇ ਸਿਹਤ ਸਮੱਸਿਆ                  6.27
ਬੈਂਕ ਦੁਆਰਾ ਜਬਤ ਕੀਤੀ ਗਈ ਜ਼ਮੀਨ         3.63
ਕਾਨੂੰਨੀ ਪ੍ਰਕਿਰਿਆ                                 0.22
ਸ਼ਾਹੂਕਾਰਾਂ/ਬੈਂਕਾਂ ਦੀ ਪ੍ਰੇਸ਼ਾਨੀ                       0.22
ਹੋਰ                                                   6.33   

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਹੁਣ ਪੰਜਾਬ ਪੁਲਸ ਦੀ ਹਿੱਟਲਿਸਟ 'ਤੇ ਕੁੱਸਾ ਅਤੇ ਰੂਪਾ

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News