ਜਲੰਧਰ 'ਚ ਸੁਰਜੀਤ ਹਾਕੀ ਲੀਗ ਅੱਜ ਤੋਂ, ਤਿੰਨ ਉਮਰ ਵਰਗਾਂ 'ਚ ਕੁਲ 26 ਮੈਚ ਖੇਡੇ ਜਾਣਗੇ

Friday, Oct 08, 2021 - 03:28 PM (IST)

ਜਲੰਧਰ 'ਚ ਸੁਰਜੀਤ ਹਾਕੀ ਲੀਗ ਅੱਜ ਤੋਂ, ਤਿੰਨ ਉਮਰ ਵਰਗਾਂ 'ਚ ਕੁਲ 26 ਮੈਚ ਖੇਡੇ ਜਾਣਗੇ

ਜਲੰਧਰ-  ਦੇਸ਼ ਦੀ ਪ੍ਰਸਿੱਧ ਸੰਸਥਾ ਸੁਰਜੀਤ ਹਾਕੀ ਸੋਸਾਈਟੀ ਤੇ ਅਕੈਡਮੀ ਵਲੋਂ ਕਰਵਾਈ ਜਾ ਰਹੀ ਹੈ ਸੁਰਜੀਤ ਹਾਕੀ ਲੀਗ (ਸੀਜ਼ਨ-1) 8 ਅਕਤੂਬਰ ਤੋਂ ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਦੇ ਆਸਟ੍ਰੋਟਰਫ ਹਾਕੀ ਮੈਦਾਨ 'ਚ ਸ਼ੁਰੂ ਹੋ ਰਹੀ ਹੈ।

ਇਹ ਵੀ ਪੜ੍ਹੋ : ਕੀ ਠੰਡੇ ਬਸਤੇ ਪੈ ਗਈ ਯੁਵਰਾਜ ਸਿੰਘ ਦੀ ਬਾਇਓਪਿਕ, ਕਰਨ ਜੌਹਰ ਨਾਲ ਨਹੀਂ ਬਣੀ ਇਸ ਗੱਲ ’ਤੇ ਸਹਿਮਤੀ

ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਆਈ. ਏ. ਐੱਸ., ਜੋ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਵੀ ਹਨ, ਦੇ ਅਨੁਸਾਰ ਇਹ ਦੋ ਦਿਨਾ ਸਿਕਸ -ਏ- ਸਾਈਡ ਲੀਗ ਜੂਨੀਅਰ, ਸਬ-ਜੂਨੀਅਰ ਤੇ ਛੋਟੇ ਬੱਚਿਆਂ ਦੇ ਵਰਗਾਂ 'ਚ ਹਾਕੀ ਨੂੰ ਉਤਸ਼ਾਹਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ। ਤਿੰਨੋਂ ਉਮਰ ਵਰਗਾਂ 'ਚ ਕੁਲ 26 ਮੈਚ ਖੇਡੇ ਜਾਣਗੇ। ਪ੍ਰਸਿੱਧ ਖੇਡ ਪ੍ਰਮੋਟਰ ਤੇ ਐੱਨ. ਆਰ. ਆਈ. ਅਮੋਲਕ ਸਿੰਘ ਗਾਖਲ, ਚੇਅਰਮੈਨ ਗਾਖਲ ਗਰੁੱਪ (ਯੂ. ਐੱਸ. ਏ.) ਇਸ ਲੀਗ ਦੇ ਮੁੱਖ ਸਪਾਂਸਰ ਹੋਣਗੇ।

ਸੁਰਜੀਤ ਹਾਕੀ ਲੀਗ ਦੇ ਪ੍ਰਬੰਧਕੀ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਇਸ ਲੀਗ 'ਚ ਕੁਲ 18 ਟੀਮਾਂ ਹਿੱਸਾ ਲੈਣਗੀਆਂ ਤੇ ਜੂਨੀਅਰ ਗਰੁੱਪ ਦੇ ਪੂਲ-ਏ 'ਚ ਰਕਸ਼ਕ-ਇਲੈਵਨ, ਜੇ. ਪੀ. ਜੀ. ਫਾਰਮਰਜ਼, ਟਾਇਕਾ ਸਪੋਰਟਸ, ਗਾਖਲ ਬ੍ਰਦਰਜ਼ (ਯੂ. ਐੱਸ. ਏ.), ਪੂਲ ਬੀ 'ਚ ਰਾਇਲ ਇਨਫਰਾ, ਜੋਨੈਕਸ ਸਪੋਰਟਸ, ਅਲਫ਼ਾ ਹਾਕੀ, ਕੈਲੀਫੋਰਨੀਆ ਈਗਲਜ਼ (ਯੂ. ਐੱਸ. ਏ.) ਹਨ। ਲੀਗ ਦੇ ਸਬ ਜੂਨੀਅਰ ਗਰੁੱਪ ਦੇ ਪੂਲ 'ਚ ਪੁਖਰਾਜ ਹੈਲਥ ਕੇਅਰ, ਟ੍ਰੇਸਰ ਸ਼ੂਜ਼, ਬਲੈਕ ਪੈਂਥਰ, ਜਦਕਿ ਪੂਲ-ਬੀ 'ਚ ਸ਼ੇਰੇ ਸਪੋਰਟਸ, ਕਾਂਟੀਨੈਂਟਲ ਹੋਟਲ, ਫਲੈਸ਼ ਹਾਕੀ ਟੀਮਾਂ ਤੇ ਕਿਡਜ਼ ਗਰੁੱਪ ਦੀਆਂ ਟੀਮਾਂ ਮਿਲਵਾਕੀ ਵੁਲਰਜ਼, ਟੁੱਟ ਬ੍ਰਦਰਜ਼ (ਯੂ. ਐੱਸ. ਏ.), ਹੰਸਰਾਜ ਐਂਡ ਸੰਜ਼ ਤੇ ਏ. ਜੀ. ਆਈ. ਇਨਫਰਾ ਹਿੱਸਾ ਲੈ ਰਹੀਆਂ ਹਨ।

ਇਹ ਵੀ ਪੜ੍ਹੋ : KKR vs RR : ਮੈਚ ਤੋਂ ਬਾਅਦ ਪੁਆਇੰਟ ਟੇਬਲ 'ਤੇ ਇਕ ਝਾਤ, ਅਪਡੇਟਿਡ ਆਰੇਂਜ ਤੇ ਪਰਪਲ ਲਿਸਟ ਵੀ ਦੇਖੋ

ਸੰਧੂ ਨੇ ਅੱਗੇ ਦੱਸਿਆ ਕਿ ਸਾਰੀਆਂ ਟੀਮਾਂ (ਲੜਕੇ ਤੇ ਲੜਕੀਆਂ) ਰਲ ਕੇ ਖੇਡਣਗੀਆਂ ਤੇ ਹਰੇਕ ਖਿਡਾਰੀ/ਅਧਿਕਾਰੀ ਨੂੰ ਪੂਰੀ ਖੇਡਣ ਵਾਲੀ ਕਿੱਟ, 2 ਸਮੇਂ ਦਾ ਖਾਣਾ ਤੇ ਡਾਈਟ ਲੀਗ ਵਲੋਂ ਮੁਹੱਈਆ ਕਰਵਾਉਣ ਦੇ ਪ੍ਰੂਬੰਧ ਕੀਤੇ ਗਏ ਹਨ। ਇਹ ਮੈਚ ਸਵੇਰੇ 7.30 ਵਜੇ ਤੋਂ ਸ਼ਾਮ ਤਕ ਖੇਡੇ ਜਾਣਗੇ। ਦਿਨ ਦਾ ਉਦਘਾਟਨੀ ਮੈਚ ਰਕਸ਼ਕ-ਇਲੈਵਨ ਤੇ ਜੇ. ਪੀ. ਜੀ. ਏ. ਫ਼ਾਰਮਰਜ਼ ਵਿਚਕਾਰ ਸਵੇਰੇ 7.30 ਵਜੇ ਖੇਡਿਆ ਜਾਵੇਗਾ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News