ਸੁਪਰੀਮ ਕੋਰਟ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ ''ਪੰਜਾਬ ਸਰਕਾਰ'' ਨੂੰ ਨੋਟਿਸ ਜਾਰੀ

Friday, Jan 08, 2021 - 08:54 AM (IST)

ਸੁਪਰੀਮ ਕੋਰਟ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ ''ਪੰਜਾਬ ਸਰਕਾਰ'' ਨੂੰ ਨੋਟਿਸ ਜਾਰੀ

ਮੋਹਾਲੀ (ਪਰਦੀਪ) : ਸੁਪਰੀਮ ਕੋਰਟ ਨੇ ਮੋਹਾਲੀ 'ਚ ਵਾਰਡਾਂ ਦੀ ਹੱਦਬੰਦੀ ਬਾਰੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਆਗੂ ਲੱਖੋਵਾਲ ਦਾ ਵੱਡਾ ਬਿਆਨ, 26 ਤਾਰੀਖ਼ ਨੂੰ ਦਿੱਲੀ 'ਚ ਦਾਖ਼ਲ ਹੋਣਗੇ ਲੱਖਾਂ 'ਟਰੈਕਟਰ'

ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ, ਜੱਜ ਏ. ਐੱਸ. ਬੋਪੰਨਾ ਅਤੇ ਜੱਜ ਵੀ. ਰਾਮ ਸੁੱਬਰਾਮਣੀਅਮ ਦੀ ਐੱਸ. ਸੀ. ਡਵੀਜ਼ਨ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਰਖ਼ਾਸਤਗੀ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਪਟੀਸ਼ਨਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸਥਾਨਕ ਸਰਕਾਰਾਂ ਮਹਿਕਮੇ ਪੰਜਾਬ ਨੂੰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੂੰ 'ਗੁਰਪੁਰਬ' ਮੌਕੇ ਨਾ ਸੱਦਣ 'ਤੇ ਛਿੜੀ ਬਹਿਸ, ਭਾਜਪਾ ਆਗੂ ਨੇ ਆਖੀ ਵੱਡੀ ਗੱਲ

ਮੋਹਾਲੀ 'ਚ ਵਾਰਡਾਂ ਦੀ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਖਦੇਵ ਸਿੰਘ ਪਟਵਾਰੀ, ਬਚਨ ਸਿੰਘ ਅਤੇ ਹੋਰਾਂ ਵੱਲੋਂ ਦਾਇਰ ਕੀਤੀ ਗਈ ਸੀ। ਸੁਖਦੇਵ ਪਟਵਾਰੀ ਅਤੇ ਬਚਨ ਸਿੰਘ ਨੇ ਕਿਹਾ ਕਿ ਹਾਈਕੋਰਟ ਵੱਲੋਂ ਸਾਡੀ ਰਿੱਟ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਪਹੁੰਚੇ ਅਤੇ ਹੁਣ ਐੱਸ. ਸੀ. ਨੇ ਪੰਜਾਬ ਸਰਕਾਰ ਨੂੰ ਦੋ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਹੈ। 
ਨੋਟ : ਸੁਪਰੀਮ ਕੋਰਟ ਵੱਲੋਂ ਪੰਜਾਬ ਨੂੰ ਵਾਰਡਬੰਦੀ ਸਬੰਧੀ ਜਾਰੀ ਕੀਤੇ ਨੋਟਿਸ ਬਾਰੇ ਦਿਓ ਰਾਏ


author

Babita

Content Editor

Related News