ਪੰਜਾਬ ਪੁਲਸ ਦੀ ਸੁਪਰ ਫਾਸਟ ਕਾਰਵਾਈ, ਕਾਲਜ 'ਚ ਹੋਈ ਫਾਇਰਿੰਗ ਦੇ ਮਾਮਲੇ ਨੂੰ FIR ਤੋਂ ਪਹਿਲਾਂ ਹੀ ਕੀਤਾ ਟ੍ਰੇਸ
Saturday, Jul 27, 2024 - 11:48 PM (IST)
ਖੰਨਾ (ਭਾਰਦਵਾਜ)- ਖੰਨਾ ਪੁਲਸ ਨੇ ਕਾਲਜ 'ਚ ਹੋਈ ਗੈਂਗਵਾਰ ਮਾਮਲੇ 'ਚ ਬਹੁਤ ਹੀ ਤੇਜ਼-ਤਰਾਰ ਕਾਰਵਾਈ ਕਰਦੇ ਹੋਏ ਕੁਝ ਹੀ ਮਿੰਟਾਂ ਅੰਦਰ ਇੱਕ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਸ ਨੂੰ ਵੀ ਗੋਲੀ ਲੱਗੀ ਹੋਈ ਹੈ। ਇਸੇ ਹਾਲਤ ਚ ਉਹ ਭੱਜ ਨਿਕਲਿਆ ਸੀ।
ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਬੜੀ ਫੁਰਤੀ ਨਾਲ ਵਾਰਦਾਤ ਨੂੰ ਟਰੇਸ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਪੁਲਸ ਵੱਲੋਂ ਕਾਬੂ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੁਝ ਦੇਰ ਪਹਿਲਾਂ ਹੀ ਖੰਨਾ ਦੇ ਇਕ ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ ਸੀ, ਜਿਸ ਵਿਚ ਗੋਲ਼ੀਆਂ ਵੀ ਚੱਲੀਆਂ ਹਨ। ਇਸ ਵਾਰਦਾਤ ਦੇ ਗੈਂਗਵਾਰ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਫ਼ਾਇਰਿੰਗ ਦੌਰਾਨ ਕਾਲਜ ਦਾ ਇਕ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਸੀ ਤੇ ਗੋਲ਼ੀਆਂ ਦੀ ਆਵਾਜ਼ ਸੁਣ ਕੇ ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ।
ਜਾਣਕਾਰੀ ਮੁਤਾਬਕ ਇਕ ਕਾਰ ਵਿਚ ਆਏ 4 ਨੌਜਵਾਨਾਂ ਨੇ ਤਾਬੜਤੋੜ ਗੋਲ਼ੀਆਂ ਚਲਾਈਆਂ ਸਨ। ਇਸ ਵਾਰਦਾਤ ਮਗਰੋਂ ਉਹ ਸਮਰਾਲਾ ਰੋਡ ਵੱਲ ਫਰਾਰ ਹੋ ਗਏ ਅਤੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਮਗਰੋਂ ਗੰਨ ਪੁਆਇੰਟ 'ਤੇ ਕਰਿੰਦੇ ਕੋਲੋਂ ਨਗਦੀ ਵੀ ਖੋਹ ਕੇ ਲੈ ਗਏ। ਇਹ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ, ਇਕ-ਦੋ ਨੂੰ ਛੱਡ ਕੇ ਬਾਕੀ ਸਾਰੇ DEOs ਕੀਤੇ ਗਏ ਇੱਧਰੋਂ-ਉੱਧਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e